ਜਲੰਧਰ ’ਚ ਟ੍ਰੈਫ਼ਿਕ ਪੁਲਿਸ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ - ਜ਼ਬਤ ਕੀਤੀ ਗਈ ਕਾਰ
ਜਲੰਧਰ: ਟ੍ਰੈਫ਼ਿਕ ਪੁਲਿਸ ਹਮੇਸ਼ਾ ਕਿਤੇ ਨਾ ਕਿਤੇ ਵਧੀਕੀ ਕਰਦੀ ਨਜ਼ਰੀ ਆਉਂਦੀ ਹੈ, ਇਸ ਵਾਰ ਟ੍ਰੈਫਿਕ ਵਾਲਿਆਂ ਦਾ ਧੱਕਾ ਸ਼ਹਿਰ ਦੇ ਜੋਤੀ ਚੌਂਕ ਵਿਚ ਦੇਖਣ ਨੂੰ ਮਿਲੀ ਜਿੱਥੇ ਕਿ ਪੁਲਿਸ ਵੱਲੋਂ ਸਿਰਫ਼ ਇੱਕ ਕਾਰ ਨੂੰ ਟੋਇੰਗ ਕੀਤਾ ਗਿਆ, ਜਦਕਿ ਕਾਨੂੰਨ ਦੀ ਉਲੰਘਣਾ ਕਰਦਿਆਂ ਹੋਰ ਵਾਹਨ ਵੀ ਵੀਡੀਓ ’ਚ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਮੌਕੇ ਕਾਰ ਦਾ ਮਾਲਕ ਪੁਲਿਸ ਅਧਿਕਾਰੀਆਂ ਦੇ ਤਰਲੇ-ਮਿੰਨਤਾ ਕਰਦਾ ਵੀ ਨਜ਼ਰ ਆਇਆ, ਪਰ ਪੁਲਿਸ ਵੱਲੋਂ ਜ਼ਬਤ ਕੀਤੀ ਗਈ ਕਾਰ ਸਮੇਤ ਉਥੋਂ ਲੈ ਕੇ ਚਲੇ ਗਏ। ਜਦੋਂ ਮੀਡੀਆ ਟੀਮ ਮੌਕੇ ’ਤੇ ਪੁੱਜੀ ਤੇ ਉਨ੍ਹਾਂ ਜਦੋਂ ਉਸ ਨੇ ਟ੍ਰੈਫਿਕ ਕੰਟਰੋਲ ਕਰ ਰਹੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹ ਮੀਡੀਆ ਦੇ ਸਵਾਲਾਂ ਤੋਂ ਭੱਜਦਾ ਨਜ਼ਰ ਆਇਆ।