ਰੂਪਨਗਰ ਵਿੱਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ - ਰੂਪਨਗਰ ਵਿੱਚ ਕੋਰੋਨਾ ਵਾਇਰਸ ਕੇਸ
ਰੂਪਨਗਰ: ਜ਼ਿਲ੍ਹੇ ਦੇ ਵਿੱਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਰੂਪਨਗਰ ਦੇ ਸਿਵਲ ਸਰਜਨ ਡਾ. ਐਚਐਨ ਸ਼ਰਮਾ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਵਿੱਚ 2 ਮਾਮਲੇ ਰੂਪਨਗਰ ਸ਼ਹਿਰ ਦੇ ਗਾਂਧੀ ਨਗਰ ਨਾਲ ਸਬੰਧਿਤ ਹਨ, ਇੱਕ ਮਾਮਲਾ ਨੰਗਲ ਦੇ ਸ਼ਿਵਾਲਿਕ ਐਵੇਨਿਊ ਨਾਲ ਸਬੰਧਿਤ ਹੈ ਅਤੇ ਦੋ ਮਾਮਲੇ ਪਿੰਡ ਲੰਗ ਮਜਾਰੀ ਸ੍ਰੀ ਆਨੰਦਪੁਰ ਸਾਹਿਬ ਨਾਲ ਸਬੰਧਤ ਹਨ। ਇਨ੍ਹਾਂ ਪੰਜ ਮਾਮਲਿਆਂ ਤੋਂ ਬਾਅਦ ਹੁਣ ਰੂਪਨਗਰ ਜ਼ਿਲ੍ਹੇ ਦੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 22 ਹੋ ਗਈ ਹੈ।