ਤਹਿਸੀਲ ਕੰਪਲੈਕਸ ਦੀ ਇਮਾਰਤ ਉਦਘਾਟਨ ਤੋਂ ਪਹਿਲਾਂ ਹੀ ਬਣੀ ਖੰਡਰ - ਤਹਿਸੀਲ ਕੰਪਲੈਕਸ
ਅੰਮ੍ਰਿਤਸਰ: ਇਕ ਪਾਸੇ ਪੰਜਾਬ ਸਰਕਾਰ (Government of Punjab) ਵੱਲੋਂ ਸਾਰੀਆਂ ਸਹੂਲਤਾਂ ਇੱਕ ਛੱਤ ਧੱਲੇ ਦੇਣ ਦੀ ਗੱਲ ਕੀਤੀ ਗਈ ਹੈ ਅਤੇ ਨਵੀਆਂ ਇਮਾਰਤਾਂ ਦੀ ਉਸਾਰੀ ਕੀਤੀ ਹੈ, ਉਥੇ ਹੀ ਅਜਨਾਲਾ ਵਿਚ ਬਣੀ ਨਵੀਂ ਤਹਿਸੀਲ ਕੰਪਲੈਕਸ ਇਮਾਰਤ ਬਨਣ ਤੋਂ ਬਾਅਦ ਆਪਣੇ ਉਦਘਾਟਨ ਦਾ ਇੰਤਜਾਰ ਕਰ ਰਹੀ ਹੈ। ਇਸ ਸਬੰਧੀ ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਝਰ (Advocate Harpal Singh Nijhar) ਨੇ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਮਾਰਤ ਮਿੱਟੀ ਹੁੰਦੀ ਜਾ ਰਹੀ ਹੈ ਅਤੇ ਇਸ ਵੱਲ ਕਿਸੇ ਦਾ ਧਿਆਨ ਨਹੀਂ ਹੈ। ਓਹਨਾ ਕਿਹਾ ਕਰੀਬ ਛੇ ਸਾਲ ਹੋ ਚੁੱਕੇ ਹਨ ਇਕ ਇਮਾਰਤ ਨੂੰ ਬਣੇ ਨੂੰ 'ਤੇ ਹੁਣ ਇਥੇ ਚੋਰਾਂ ਵੱਲੋਂ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਮਾਰਤ ਨੂੰ ਚਾਲੂ ਕੀਤਾ ਜਾਏ।