NRI ਭਰਾਵਾਂ ਦੀ ਜਾਇਦਾਦਾਂ ਦੀ ਰਾਖੀ ਲਈ ਲਿਆਂਦਾ ਜਾਵੇਗਾ ਨਵਾਂ ਐਕਟ: ਚਰਨਜੀਤ ਚੰਨੀ
ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Channi) ਨੇ ਲਾਲ ਡੋਰੇ ਦੇ ਅੰਦਰਲੇ ਘਰਾਂ ਦੀ ਨਿਸ਼ਾਨਦੇਹੀ ਕਰਕੇ ਲੋਕਾਂ ਨੂੰ ਮਾਲਕਾਨਾ ਹੱਕ ਦੇਣ ਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਨਿਸ਼ਾਨਦੇਹੀ ਲਈ ਡਰੋਨ (Drone) ਰਾਹੀਂ ਨਕਸ਼ੇ (Maps) ਤਿਆਰ ਕੀਤੇ ਜਾਣਗੇ ਤੇ ਇਸ ਦੀ ਪ੍ਰਕਾਸ਼ਨਾ ਹੋਣ ਉਪਰੰਤ 15 ਦਿਨਾਂ ਵਿੱਚ ਹੀ ਇਤਰਾਜ ਦਿੱਤੇ ਜਾ ਸਕਣਗੇ। ਇਸ ਤੋਂ ਇਲਾਵਾ ਐਨ.ਆਰ.ਆਈਜ਼ ਦੀ ਜਾਇਦਾਦਾਂ (Assets of NRIs) ਦੀ ਰਾਖੀ ਲਈ ਬਕਾਇਦਾ ਐਕਟ ਲਿਆਂਦਾ ਜਾਵੇਗਾ। ਐਨਆਰਆਈ (NRI) ਨੂੰ ਇੱਕ ਐਡ ਭੇਜੀ ਜਾਵੇਗੀ। ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਉਨ੍ਹਾਂ ਦਾ ਘਰ ਲਾਲ ਡੋਰੇ ਦੇ ਅੰਦਰ ਹੈ ਤੇ ਉਹ ਇਤਰਾਜ ਦੇਣ ਤਾਂ ਸਰਟੀਫੀਕੇਟ ਜਾਰੀ ਕਰ ਦਿੱਤਾ ਜਾਵੇਗਾ। ਇੱਕ ਹੋਰ ਐਕਟ ਲਿਆ ਕੇ ਐਨਆਰਆਈਜ਼ (NRI) ਦਾ ਨਾਂ ਗਿਰਦਾਵਰੀ ਵਿੱਚ ਜੋੜਾ ਜਾਏਗਾ ਤੇ ਫਰਦ ਵਿੱਚ ਵੀ ਉਨ੍ਹਾਂ ਦਾ ਨਾਂ ਹੋਵੇਗਾ ਤੇ ਉਨ੍ਹਾਂ ਦੀ ਇਜਾਜ਼ਤ ਤੋਂ ਬਗੈਰ ਜਾਇਦਾਦ ਉਨ੍ਹਾਂ ਦੀ ਜਾਇਦਾਦ ਸਬੰਧੀ ਕੋਈ ਕੰਮ ਨਹੀਂ ਹੋਵੇਗਾ।