ਮਾੜੇ ਹਾਲਾਤ ਨੂੰ ਦੇਖ ਹੋਵੋ ਨਾ ਢਾਹ-ਢੇਰੀ, ਸਪਨਾ ਤੋਂ ਲਵੋ ਸੇਧ - Never look down on bad situations
ਲੁਧਿਆਣਾ: ਜ਼ਿਲ੍ਹੇ 'ਚ ਰਹਿਣ ਵਾਲੀ ਸਪਨਾ ਉਨ੍ਹਾਂ ਲੋਕਾਂ ਲਈ ਮਿਸਾਲ ਬਣੀ ਹੋਈ ਹੈ ਜੋ ਲੋਕ ਹੱਥ ਪੈਰ ਹੁੰਦੇ ਹੋਏ ਵੀ ਮੰਗ ਕੇ ਖਾਂਦੇ ਹਨ। ਸਪਨਾ ਉਹ ਗਰੀਬ ਘਰ ਵਿੱਚ ਪੈਦਾ ਹੋਈ ਹੈ ਜੋ ਗੰਨੇ ਦਾ ਰਸ ਵੇਚ ਕੇ ਘਰ ਚਲਾਉਂਦੀ ਹੈ। ਸਪਨਾ ਨੇ ਦੱਸਿਆ ਕਿ ਅਚਾਨਕ ਉਸ ਦੇ ਭਰਾ ਦੇ ਹੱਥ ਉੱਤੇ ਸੱਟ ਲੱਗਣ ਕਾਰਨ ਉਸ ਨੂੰ ਮਜਬੂਰੀ ਵਿੱਚ ਗੰਨੇ ਦਾ ਰਸ ਵੇਚਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਨੇ ਜੋ ਉਸ ਨੂੰ ਦਿੱਤਾ ਹੈ, ਉਹ ਉਸ ਵਿੱਚ ਖੁਸ਼ ਹੈ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਜੋ ਕਿ ਸ਼ਰਾਬੀ ਸੀ ਤੇ ਛੋਟੀ ਉਮਰ ਵਿੱਚ ਹੀ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ, ਅਤੇ ਵੱਡਾ ਭਰਾ ਵੀ ਵਿਆਹ ਤੋਂ ਬਾਅਦ ਅਲੱਗ ਹੋ ਗਿਆ। ਛੋਟੇ ਭਰਾ ਦੇ ਸੱਟ ਲੱਗਣ ਤੋਂ ਬਾਅਦ ਉਹ ਤੇ ਉਸ ਦੀ ਮਾਂ ਘਰ ਚਲਾ ਰਹੀਆਂ ਹਨ।
Last Updated : Apr 2, 2021, 4:04 PM IST