ਗੁਆਢੀਆਂ ਨੇ ਵੀ ਨਹੀਂ ਮੰਨੀ ਸਿੱਧੂ ਦੀ, ਕਿਸੇ ਨੇ ਵੀ ਨਹੀਂ ਲਹਿਰਾਇਆ ਛੱਤ ’ਤੇ ਕਾਲ ਝੰਡਾ - hoists black flag
ਅੰਮ੍ਰਿਤਸਰ: ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੇ ਸਮਰਥਨ ਕਰਦੇ ਹੋਏ ਅਪੀਲ ਕੀਤੀ ਸੀ ਕਿ ਸਾਰੇ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਅਤੇ ਤਿੰਨ ਖੇਤੀਬਾੜੀ ਬਿੱਲ ਰੱਦ ਕਰਵਾਉਣ ਨੂੰ ਲੈਕੇ ਕਾਲੇ ਝੰਡੇ ਫਹਿਰਾਉਣ । ਸੋ, ਇਸ ਤੋਂ ਬਾਅਦ ਸਿੱਧੂ ਦੀ ਕੋਠੀ ਦੀ ਛੱਤ ਤੇ ਉਨ੍ਹਾਂ ਦੀ ਲੜਕੀ ਰਾਬੀਆ ਵੱਲੋ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਕਾਲਾ ਝੰਡਾ ਫਹਰਾਇਆ ਗਿਆ। ਇਸ ਤੋ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਦੇ ਨਾਲ ਪਟਿਆਲਾ ’ਚ ਆਪਣੇ ਘਰ ਦੀ ਛੱਤ ਤੋਂ ਝੰਡਾ ਫਹਰਾਇਆ ਪਰ ਸਿੱਧੂ ਦੀ ਅਪੀਲ ਉਨ੍ਹਾਂ ਦੇ ਗੁਆਢੀਆਂ ਨੇ ਵੀ ਨਹੀਂ ਮੰਨੀ।
Last Updated : May 25, 2021, 4:51 PM IST