ਜਲੰਧਰ ਦੀ ਧੀ ਨੇ ਵਧਾਇਆ ਪੰਜਾਬ ਦਾ ਮਾਣ - Neha selected in National Shooting Team
ਜਲੰਧਰ ਦੀ ਐਨਸੀਸੀ ਕੇਡਿਟ ਨੇ ਫਿਰ ਤੋਂ ਗਰੁਪ 'ਤੇ ਸ਼ਹਿਰ ਦਾ ਨਾਂਅ ਰੋਸ਼ਨ ਕੀਤਾ ਹੈ, ਇੱਥੋਂ ਦੇ ਐੱਚਐੱਮਵੀ ਕਾਲਜ ‘ਚ ਪੜ੍ਹਨ ਵਾਲੀ ਨੇਹਾ ਨਾਂਅ ਦੀ ਇੱਕ ਕੇਡਿਟ ਦੀ ਨੇਸ਼ਨਲ ਸ਼ੂਟਿੰਗ ਕੈਪ 'ਚ ਚੋਣ ਹੋ ਗਈ ਹੈ। ਇਸ ਬਾਰੇ ਨੇਹਾ ਨੇ ਕਿਹਾ ਕਿ ਉਸ ਨੂੰ ਬਚਪਨ ਤੋਂ ਹੀ ਸ਼ੂਟਿੰਗ ਦਾ ਸੌਂਕ ਸੀ, ਪਰ ਮਹਿੰਗੀ ਖੇਡ ਹੋਣ ਕਰਕੇ ਉਸ ਨੂੰ ਲੱਗਦਾ ਸੀ ਕਿ ਉਸ ਦਾ ਇਹ ਸੁਪਨਾ ਪੂਰਾ ਨਹੀਂ ਹੋ ਸਕਦਾ। ਉਸ ਨੇ ਕਿਹਾ ਕਿ ਐੱਨਸੀਸੀ ਨੇ ਉਸ ਦਾ ਪੂਰਾ ਸਾਥ ਦਿੱਤਾ ਤੇ ਹੁਣ ਉਸ ਦਾ ਸੁਪਨਾ ਪੂਰਾ ਹੋ ਗਿਆ ਤੇ ਉਸ ਦੀ ਨੈਸ਼ਨਲ ਸ਼ੂਟਿੰਗ ਕੈਂਪ 'ਚ ਚੋਣ ਹੋ ਗਈ ਹੈ ਤੇ ਹੁਣ ਉਹ ਟਰਾਇਲ ਲਈ ਕੇਰਲ ਤੇ ਦਿੱਲੀ 'ਚ ਕੈਂਪ ਲਾਵੇਗੀ।