ਹੜ੍ਹ ਪ੍ਰਭਾਵਤ ਇਲਾਕਿਆਂ 'ਚ ਨਜ਼ਰ ਆਈ ਪ੍ਰਸ਼ਾਸਨ ਦੀ ਅਣਗਿਹਲੀ - Punjab news
ਪਟਿਆਲਾ ਦੇ ਹੜ੍ਹ ਪ੍ਰਭਾਵਤ ਇਲਾਕੇ ਵਿੱਚ ਮੁੜ ਆਪਣੇ ਘਰਾਂ 'ਚ ਵਾਪਸੀ ਕਰਨ ਵਾਲੇ ਲੋਕਾਂ ਨੂੰ ਆਏ ਦਿਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਦੀ ਗੋਪਾਲ ਕਾਲੋਨੀ ਵਿੱਚ ਹੜ੍ਹ ਤੋਂ ਬਾਅਦ ਇੱਕ ਹੋਰ ਮੰਦਭਾਗੀ ਘਟਨਾ ਵਾਪਰੀ। ਇਥੇ ਇੱਕ ਔਰਤ ਆਪਣੇ ਘਰ ਦੀ ਛੱਤ ਉੱਤੇ ਰੱਖੇ ਗਏ ਸਮਾਨ ਨੂੰ ਲਿਆਉਣ ਲਈ ਗਈ। ਉਥੇ ਉਹ ਛੱਤ ਨੇੜੇ ਆ ਰਹੀ ਹਾਈ ਵੋਲਟੇਜ਼ ਤਾਰਾਂ ਦੀ ਚਪੇਟ ਵਿੱਚ ਆਉਣ ਕਾਰਨ ਝੁਲਸ ਗਈ। ਪਰਿਵਾਰਕ ਲੋਕਾਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਉਸ ਨੂੰ ਤਰੁੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਫਿਲਹਾਲ ਉਸ ਦਾ ਪੀਜੀਆਈ ਚੰਡਗੜ੍ਹ ਵਿਖੇ ਇਲਾਜ ਚੱਲ ਰਿਹਾ ਹੈ। ਸਥਨਕ ਲੋਕਾਂ ਦਾ ਕਹਿਣਾ ਹੈ ਕਿ ਹੜ੍ਹ ਕਾਰਨ ਸਾਡਾ ਕਾਫ਼ੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਵੱਲੋਂ ਬਾਰ-ਬਾਰ ਮਦਦ ਦੀ ਅਪੀਲ ਕੀਤੇ ਜਾਣ ਮਗਰੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਕੀਤੀ ਜਾ ਰਹੀ। ਪ੍ਰਸ਼ਾਸਨ ਹੜ੍ਹ ਪੀੜਤਾਂ ਦੀ ਮਦਦ ਕਰਨ ਵਿੱਚ ਅਣਗਿਹਲੀ ਕਰ ਰਿਹਾ ਹੈ।
Last Updated : Jul 20, 2019, 7:47 AM IST