ਜਲੰਧਰ 'ਚ ਕੋਰੋਨਾ ਹਦਾਇਤਾਂ ਹੇਠ ਨੇਪਰ੍ਹੇ ਚੜ੍ਹੀ ਨੀਟ ਪ੍ਰੀਖਿਆ - jalandhar update
ਜਲੰਧਰ: ਕੋਰੋਨਾ ਹਦਾਇਤਾਂ ਦੇ ਅਧੀਨ ਐਤਵਾਰ ਨੂੰ ਨੀਟ ਦੀ ਪ੍ਰੀਖਿਆ ਨੇਪਰ੍ਹੇ ਚੜ੍ਹ ਗਈ। ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਵਿੱਚ ਨੀਟ ਦੀ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਵਿੱਚ ਖ਼ੁਸ਼ੀ ਪਾਈ ਗਈ। ਪ੍ਰੀਖਿਆ ਤੋਂ ਪਹਿਲਾਂ ਹਰ ਵਿਅਕਤੀ ਦਾ ਤਾਪਮਾਨ ਚੈਕ ਕੀਤਾ ਗਿਆ। ਸਮਾਜਿਕ ਦੂਰੀ ਦਾ ਵੀ ਪੂਰੀ ਤਰ੍ਹਾਂ ਧਿਆਨ ਰੱਖਿਆ ਗਿਆ। ਹਰ ਕਮਰੇ ਵਿੱਚ ਸਿਰਫ਼ 50 ਫ਼ੀਸਦੀ ਬੱਚੇ ਹੀ ਬੈਠ ਕੇ ਪ੍ਰੀਖਿਆ ਦੇ ਰਹੇ ਹਨ। ਗੱਲਬਾਤ ਦੌਰਾਨ ਵਿਦਿਆਰਥੀਆਂ ਨੇ ਦੱਸਿਆ ਕਿ ਪ੍ਰੀਖਿਆ ਲਈ ਕੋਰੋਨਾ ਦੇ ਮੱਦੇਨਜ਼ਰ ਪੂਰੇ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਸੈਨੇਟਾਈਜ਼ਰ ਵੀ ਦਿੱਤੇ ਗਏ, ਸਮਾਜਿਕ ਦੂਰੀ ਦੀ ਪਾਲਣਾ ਵੀ ਕੀਤੀ ਗਈ।