ਤਰਨ ਤਾਰਨ ਵਿਖੇ ਲੋੜਵੰਦਾਂ ਨੂੰ ਦਿੱਤਾ ਗਿਆ ਸੁੱਕਾ ਰਾਸ਼ਨ, ਬੰਦ ਦੌਰਾਨ ਆ ਰਹੀਆਂ ਨੇ ਦਿੱਕਤਾਂ - ਤਰਨ ਤਾਰਨ ਵਿਖੇ ਲੋੜਵੰਦਾਂ ਨੂੰ ਦਿੱਤਾ ਗਿਆ ਸੁੱਕਾ ਰਾਸ਼ਨ.
ਤਰਨਤਾਰਨ: ਕੋਰੋਨਾ ਵਾਇਰਸ ਤੋਂ ਬਚਾਅ ਦੇ ਲਈ ਪੂਰੇ ਪੰਜਾਬ ਵਿੱਚ ਕਰਫ਼ਿਊ ਲਾਗੂ ਕੀਤਾ ਹੋਇਆ ਹੈ। ਇਸ ਕਰਫ਼ਿਊ ਦੌਰਾਨ ਲੋਕ ਘਰਾਂ ਵਿੱਚ ਬੰਦ ਹਨ। ਪਰ ਇਸ ਬੰਦ ਦੌਰਾਨ ਦਿਹਾੜੀਦਾਰ ਮਜ਼ਦੂਰਾਂ ਦਾ ਹਾਲ ਜ਼ਿਆਦਾ ਮਾੜਾ ਹੈ, ਕਿਉਂਕਿ ਇਹ ਲੋਕ ਰੋਜ਼ਾਨਾ ਦਿਹਾੜੀ ਕਰ ਕੇ ਆਪਣੇ ਲਈ 2 ਸਮੇਂ ਦੀ ਰੋਟੀ ਜੋੜਦੇ ਸਨ। ਇੰਨ੍ਹਾਂ ਲੋੜਵੰਦ ਮਜ਼ਦੂਰਾਂ ਦੀ ਮਦਦ ਦੇ ਲਈ ਤਰਨਤਾਰਨ ਦੇ ਪਿੰਡ ਲੋਹਕਾ ਵਿੱਚ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਚਲਾਈ ਜਾ ਰਹੀ ਰਾਣਾ ਡਿਸਟੈਲਰੀ ਦੇ ਪ੍ਰਬੰਧਕਾਂ ਵੱਲੋਂ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਵੰਡਿਆ ਗਿਆ।