ਭਾਰਤ ਬੰਦ: ਦਰਬਾਰ ਸਾਹਿਬ ਨੇੜੇ ਕਰੀਬ 600 ਦੁਕਾਨਾਂ ਬੰਦ - ਅੰਮ੍ਰਿਤਸਰ 'ਚ ਭਾਰਤ ਬੰਦ ਦਾ ਅਸਰ
ਅੰਮ੍ਰਿਤਸਰ: ਭਾਰਤ ਬੰਦ ਦਾ ਜ਼ਿਲ੍ਹੇ 'ਚ ਅਸਰ ਬਾਖ਼ੂਬੀ ਵੇਖਣ ਨੂੰ ਮਿਲ ਰਿਹਾ ਹੈ। ਸ਼੍ਰੀ ਦਰਬਾਰ ਸਾਹਿਬ ਨੇੜੇ ਕਰੀਬ 600 ਦੁਕਾਨਾਂ ਬੰਦ ਕੀਤੀਆਂ ਗਈਆਂ ਹਨ। ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਕਈ ਮਹੀਨਿਆਂ ਤੋਂ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ, ਅਤੇ ਹੁਣ ਕਿਾਸਨ ਲਗਾਤਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।