NDRF ਦਾ ਰੈਸਕਿਊ ਆਪਰੇਸ਼ਨ, ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਜਾ ਰਿਹਾ - NDRF rescue operation continues in various places in Punjab
ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਨੇ ਗੰਭੀਰ ਰੂਪ ਧਾਰ ਗਿਆ ਹੈ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਹੋਰ ਮੀਂਹ ਨਾ ਹੋਣ ਦੀ ਭਵਿੱਖਬਾਣੀ ਕੀਤੀ ਹੈ, ਪਰ ਡੈਮਾਂ ਵਿੱਚ ਪਾਣੀ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਹੈ। ਇਸ ਲਈ ਸੱਤਲੁਜ ਤੇ ਬਿਆਸ ਸਣੇ ਦਰਿਆਵਾਂ ਤੇ ਨਾਲਿਆਂ ਵਿੱਚ ਪਾਣੀ ਦਾ ਵਹਾਅ ਇਸੇ ਤਰ੍ਹਾਂ ਰਹੇਗਾ। ਅੱਧੇ ਤੋਂ ਵੱਧ ਪੰਜਾਬ ਵਿੱਚ ਅੱਜ ਵੀ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਮੁਸੀਬਤ ਦੇ ਇਸ ਸਮੇਂ ਵਿੱਚ ਹਰ ਵਾਰ ਦੀ ਤਰ੍ਹਾਂ ਰਾਹਤ ਤੇ ਬਚਾਅ ਕਾਰਜ ਐਨ.ਡੀ.ਆਰ.ਐਫ਼ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਕਮਾਂਡੈਂਟ ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਦਸ ਟੀਮਾਂ ਪੰਜਾਬ ਵਿੱਚ ਰਾਹਤ ਤੇ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਮੁੰਡੀ ਗੱਸਾ, ਫਿਰੋਜ਼ਪੁਰ, ਸ਼ਾਹਕੋਟ, ਮੋਗਾ, ਰੋਪੜ ਅਤੇ ਹੋਰ ਥਾਂਵਾਂ 'ਤੇ 1400 ਲੋਕਾਂ ਤੋਂ ਵੱਧ ਅਤੇ 90 ਤੋਂ ਵੱਧ ਪਾਲਤੂ ਜਾਨਵਰਾਂ ਨੂੰ ਵੀ ਸੁਰੱਖਿਅਤ ਥਾਂਣਵਾਂ 'ਤੇ ਪਹੁੰਚਾਇਆ ਗਿਆ ਹੈ।
Last Updated : Aug 21, 2019, 11:48 PM IST