ਜਲੰਧਰ 'ਚ ਐੱਨਸੀਸੀ ਕੈਡਿਟਸ ਨੇ ਸੰਭਾਲੀ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੀ ਜ਼ਿੰਮੇਵਾਰੀ - ਜਲੰਧਰ 'ਚ ਐੱਨਸੀਸੀ ਕੈਡਿਟਸ
ਜਲੰਧਰ: ਕੋਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਲੜਨ ਲਈ ਜਿੱਥੇ ਪੂਰੀ ਦੁਨੀਆਂ ਇਕਜੁੱਟ ਹੋ ਚੁੱਕੀ ਹੈ, ਉੱਥੇ ਹੁਣ ਜਲੰਧਰ ਵਿੱਚ ਇਸ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਐੱਨਸੀਸੀ ਕੈਡਿਟਸ ਨੂੰ ਵੀ ਦਿੱਤੀ ਗਈ ਹੈ। ਜਲੰਧਰ ਵਿਖੇ ਇਹ ਐੱਨਸੀਸੀ ਕੈਡਿਟ ਬੈਂਕਾਂ ਅਤੇ ਹੋਰ ਅਦਾਰਿਆਂ ਦੇ ਬਾਹਰ ਖੜ੍ਹੇ ਹੋ ਕੇ ਨਾ ਸਿਰਫ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਮਤਲਬ ਸਮਝਾ ਰਹੇ ਹਨ। ਇਸ ਦੇ ਨਾਲ ਹੀ ਹਰ ਆਉਣ ਜਾਣ ਵਾਲੇ ਵਿਅਕਤੀ ਦੇ ਹੱਥਾਂ ਨੂੰ ਵੀ ਸੈਨੇਟਾਈਜ਼ ਕਰ ਰਹੇ ਹਨ।