ਨਵਜੋਤ ਸਿੰਘ ਸਿੱਧੂ ਦੇ ਸੁਪਨੇ ਨਹੀਂ ਪੂਰੇ ਹੋ ਸਕੇ ਤਾਂ ਦਿੱਤਾ ਸੀ ਅਸਤੀਫ਼ਾ - ਨਵਜੋਤ ਕੌਰ ਸਿੱਧੂ - Navjot Singh Sidhu
ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਦੋ ਕਿਲੋ ਵਾਟ ਦੇ ਮੀਟਰਾਂ ਦੇ ਕੀਤੇ ਬਿੱਲਾਂ ਮਾਫ਼ ਦੇ ਫਾਰਮ ਭਰਨ ਦਾ ਸਿਲਸਿਲਾ ਸ਼ੁਰੂ ਹੈ। ਜਿਸ ਦੇ ਚਲਦੇ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਵਿਧਾਨ ਸਭਾ ਹਲਕਾ ਪੂਰਬੀ 'ਚ ਪਹੁੰਚੇ ਤੇ ਇਲਾਕਾ ਵਾਸੀਆਂ ਦੇ ਫਾਰਮ ਭਰਨ ਦਾ ਸਿਲਸਿਲਾ ਸ਼ੁਰੂ ਕੀਤਾ। ਇਸੇ ਦੇ ਚੱਲਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦੇਣ ਦਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਬਹੁਤ ਵੱਡੇ ਵੱਡੇ ਕੰਮ ਆਪਣੇ ਹਲਕੇ ਵਿਚ ਕਰਵਾਏ ਅਤੇ ਬਹੁਤ ਸਾਰੇ ਪੁਲ ਵੀ ਪਾਸ ਕਰਵਾਏ ਪਰ ਰਿਸ਼ਵਤਖੋਰੀ ਅਧਿਕਾਰੀਆਂ ਕਰਕੇ ਉਹ ਪੁਲ ਬੰਨ੍ਹਣੀ ਪਏ। ਉਨ੍ਹਾਂ ਕਿਹਾ ਕਿ ਜੋ ਸੁਪਨਾ ਨਵਜੋਤ ਸਿੰਘ ਸਿੱਧੂ ਨੇ ਸੋਚਿਆ ਸੀ ਉਹ ਪੂਰਾ ਨਹੀਂ ਹੋਇਆ ਜਿਸ ਦੇ ਚੱਲਦੇ ਮਜਬੂਰਨ ਨਵਜੋਤ ਸਿੰਘ ਸਿੱਧੂ ਨੂੰ ਅਸਤੀਫ਼ਾ ਦੇਣਾ ਪਿਆ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਹੁਣ ਨਵੇਂ ਆਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਹੁਤੀ ਇਮਾਨਦਾਰ ਲੀਡਰ ਹਨ ਅਤੇ ਜ਼ਮੀਨ ਨਾਲ ਜੁੜੇ ਹੋਏ ਲੀਡਰ ਹਨ ਅੱਗੇ ਬੋਲਦੇ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਟੀਮ 'ਚ ਜਿੰਨੇ ਵੀ ਕੈਬਨਿਟ ਮੰਤਰੀ ਹਨ, ਸਾਰੇ ਹੀ ਜ਼ਮੀਨਾਂ ਜੁੜੇ ਹੋਏ ਮੰਤਰੀ ਹਨ ਅਤੇ ਹਰ ਆਮ ਆਦਮੀ ਦੀ ਗੱਲ ਸੁਣਨ ਵਾਲੇ ਮੰਤਰੀ ਹਨ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਿਰਫ਼ ਇੱਕ ਵਾਰ ਪਾਕਿਸਤਾਨ ਗਏ ਸਨ ਹੋਰ ਇਸ ਤੋਂ ਇਲਾਵਾ ਉਨ੍ਹਾਂ ਦਾ ਪਾਕਿਸਤਾਨ 'ਚ ਕੋਈ ਵੀ ਲੈਂਦੇ ਨਹੀਂ ਪਰ ਬਹੁਤ ਸਾਰੇ ਰਾਜਨੀਤਕ ਨੇਤਾਵਾਂ ਦੇ ਪਾਕਿਸਤਾਨ ਵਿਚ ਕਾਰੋਬਾਰ ਚੱਲ ਰਹੇ ਹਨ। ਇੱਥੋਂ ਤੱਕ ਕਿ ਕਈ ਪਾਕਿਸਤਾਨੀ ਤਾਂ ਰਾਜਨੀਤਿਕ ਨੇਤਾਵਾਂ ਦੇ ਘਰ ਵਿੱਚ ਵੀ ਆ ਕੇ ਰਹਿ ਰਹੇ ਹਨ।