ਸਿੱਧੂ ਦੀ ਰੈਲੀ 'ਚ ਪੁੱਜੇ ਲੋਕਾਂ ਨੇ ਕਿਹਾ, ਅਸੀਂ ਸਿਰਫ਼ ਕੰਬਲ ਲੈਣ ਆਏ ਹਾਂ - ਨਵਜੋਤ ਸਿੰਘ ਸਿੱਧੂ
ਅੰਮ੍ਰਿਤਸਰ: ਸ਼ਹਿਰ ਦੀ ਵੱਲਾ ਮੰਡੀ ਵਿੱਚ ਸ਼ੁੱਕਰਵਾਰ ਨਵਜੋਤ ਸਿੰਘ ਸਿੱਧੂ ਦੀ ਰੈਲੀ ਦੌਰਾਨ ਭਾਰੀ ਇਕੱਠ ਵੇਖਣ ਨੂੰ ਮਿਲਿਆ, ਪਰ ਅਸਲੀਅਤ ਇਹ ਵੇਖਣ ਨੂੰ ਮਿਲੀ ਕਿ ਰੈਲੀ ਵਿੱਚ ਪੁੱਜੇ ਜ਼ਿਆਦਾਤਰ ਲੋਕਾਂ ਨੂੰ ਰੈਲੀ ਦੇ ਸਬੰਧ ਵਿੱਚ ਕੁੱਝ ਪਤਾ ਹੀ ਨਹੀਂ ਸੀ। ਈਟੀਵੀ ਭਾਰਤ ਵੱਲੋਂ ਰੈਲੀ ਦੌਰਾਨ ਲੋਕਾਂ ਨੂੰ ਪੁੱਛਿਆ ਗਿਆ ਕਿ ਉਹ ਰੈਲੀ ਵਿੱਚ ਕਿਉਂ ਆਏ ਹਨ ਤਾਂ ਲੋਕਾਂ ਦਾ ਕਹਿਣਾ ਸੀ ਕਿ ਉੁਨ੍ਹਾਂ ਨੂੰ ਨਹੀਂ ਪਤਾ ਕਿ ਰੈਲੀ ਕਿਸ ਸਬੰਧ ਵਿੱਚ ਹੈ। ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਕੰਬਲ ਵੰਡੇ ਜਾ ਰਹੇ ਸਨ, ਜਿਸ ਲਈ ਉਹ ਆਏ ਹਨ, ਕਿਉਂਕਿ ਉਨ੍ਹਾਂ ਨੂੰ ਇਥੇ ਕੰਬਲ ਦੇਣ ਲਈ ਸੱਦਿਆ ਗਿਆ ਹੈ।