ਜਿਵੇਂ ਅੰਬਾਨੀ ਨਚਾਉਂਦਾ, ਮੋਦੀ ਉਸ ਤਰ੍ਹਾਂ ਹੀ ਨੱਚਦਾ: ਨਵਜੋਤ ਸਿੱਧੂ - lok sabha elections
ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਆਖ਼ਰੀ ਦਿਨ ਹੈ, ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਮਾਨਸਾ ਵਿਖੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਵੋਟ ਗੁਰੂ ਗ੍ਰੰਥ ਸਾਹਿਬ ਵੱਲ ਮੂੰਹ ਕਰਕੇ ਪਾਉਣੀ ਹੈ, ਭੁੱਖੇ ਦੇ ਮੂੰਹ ਰੋਟੀ ਤੇ ਪੰਜਾਬ ਨੂੰ ਹੱਸਦਾ ਵੱਸਦਾ ਤੇ ਖੁਸ਼ਹਾਲ ਬਣਾਉਣ ਲਈ ਪਾਉਣੀ ਹੈ ਇਸ ਦੇ ਨਾਲ ਹੀ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਰ੍ਹਦਿਆਂ ਕਿਹਾ ਮੋਦੀ ਤਾਂ ਸਮਝਦਾ ਜਦੋਂ ਮੈਂ ਪੈਦਾ ਹੋਇਆ ਉਦੋਂ ਹਿੰਦੋਸਤਾਨ ਵਿੱਚ ਇੱਕ ਰੇਲਵੇ ਸਟੇਸ਼ਨ ਤੇ ਚਾਹ ਦੀ ਦੁਕਾਨ ਹੁੰਦੀ ਸੀ। ਉਨ੍ਹਾਂ ਕਿਹਾ ਮੋਦੀ ਅੰਬਾਨੀ ਦੀ ਕਠਪੁਤਲੀ ਹੈ, ਤੇ ਜਿਵੇਂ ਅੰਬਾਨੀ ਨਚਾਉਂਦੇ ਹੈ, ਮੋਦੀ ਉਸੇ ਤਰ੍ਹਾਂ ਹੀ ਨੱਚਦਾ ਹੈ।