ਆਖ਼ਰ ਕਿਉਂ ਸਿੱਧੂ ਬਣਾ ਰਹੇ ਮੀਡੀਆ ਤੋਂ ਦੂਰੀ? - punjabi news online
ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਨਵਜੋਤ ਸਿੰਘ ਸਿੱਧੂ ਅੱਜਕੱਲ੍ਹ ਪਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਨਜ਼ਰ ਆ ਰਹੇ ਹਨ। ਮੁੱਦਾ ਕੋਈ ਵੀ ਹੋਵੇ ਸਿੱਧੂ ਦਾ ਜਵਾਬ ਇੱਕ ਤਰਫ਼ਾ ਹੁੰਦਾ ਹੈ। ਸਿੱਧੂ ਵੱਲੋਂ ਪਤਰਕਾਰਾਂ ਤੋਂ ਬਣਾਈ ਜਾ ਰਹੀ ਇਹ ਦੂਰੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਵਿੱਚਕਾਰ ਚੱਲ ਰਹੀ ਜ਼ੁਬਾਨੀ ਜੰਗ, ਕੈਬਿਨੇਟ ਮੀਟਿੰਗ ਵਿੱਚ ਸਿੱਧੂ ਦੀ ਗੈਰਹਾਜ਼ਰੀ ਵਰਗੇ ਸਵਾਲਾਂ ਦਾ ਸਿੱਧੂ ਜਵਾਬ ਨਹੀਂ ਦੇਣਾਂ ਚਹੁੰਦੇ। ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ 'ਤੇ ਸਿੱਧੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਕਈ ਅਜਿਹੇ ਪੱਤਰਕਾਰ ਹਨ ਜਿਨ੍ਹਾਂ ਨੂੰ ਪ੍ਰੈਸ ਕਾਨਫਰੰਸ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਗਿਆ ਜਿਸ ਦਾ ਪੱਤਰਕਾਰਾਂ ਵੱਲੋਂ ਵਿਰੋਧ ਜਤਾਇਆ ਗਿਆ।