ਹੁਣ ਸਿੱਧੂ ਦੇ ਦਫ਼ਤਰ 'ਚ ਬੈਠਣਗੇ ਭਾਰਤ ਭੂਸ਼ਣ ਆਸ਼ੂ - ਨਵਜੋਤ ਸਿੰਘ ਸਿੱਧੂ
ਅੰਮ੍ਰਿਤਸਰ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦਫ਼ਤਰ ਵਿੱਚ ਹੁਣ ਖਪਤਕਾਰ ਅਤੇ ਖ਼ੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਬੈਠਣਗੇ। ਪੰਜਾਬ ਮਿੰਨੀ ਸੈਕਟਰੀਏਟ ਵਿੱਚ 5ਵੇਂ ਫਲੋਰ 'ਤੇ 33 ਨੰਬਰ ਕਮਰਾ ਨਵਜੋਤ ਸਿੰਘ ਸਿੱਧੂ ਦਾ ਸੀ ਜੋ ਕਿ ਹੁਣ ਭਾਰਤ ਭੂਸ਼ਣ ਨੇ ਆਪਣੇ ਕੋਲ ਰੱਖ ਲਿਆ ਹੈ। ਦੱਸਣਯੋਗ ਹੈ ਕਿ 6 ਜੂਨ ਨੂੰ ਪੰਜਾਬ ਕੈਬਿਨੇਟ ਦੀ ਮੀਟਿੰਗ ਹੋਈ ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁੱਝ ਮੰਤਰੀਆਂ ਦੇ ਵਿਭਾਗ ਬਦਲ ਦਿੱਤੇ ਸਨ ਜਿਸ ਤੋਂ ਖਫ਼ਾ ਹੋ ਕੇ ਸਿੱਧੂ ਨੇ ਅਸਤੀਫ਼ਾ ਦੇ ਦਿੱਤਾ। ਇਸ ਤੋਂ ਬਾਅਦ ਸਿੱਧੂ ਨੇ ਆਪਣਾ ਸਰਕਾਰੀ ਰਿਹਾਇਸ਼ ਤੇ ਦਫ਼ਤਰ ਖ਼ਾਲੀ ਕਰ ਦਿੱਤਾ ਸੀ, ਜੋ ਕਿ ਹੁਣ ਖਪਤਕਾਰ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਰੱਖ ਲਿਆ ਹੈ।