ਨਵਜੋਤ ਸਿੱਧੂ ਦਾ ਸਿਆਸੀ ਰਿਪੋਰਟ ਕਾਰਡ - ਨਵਜੋਤ ਸਿੰਘ ਸਿੱਧੂ
ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਦੌਰਾਨ ਸ਼ਹਿਰ ਹੋਵੇ ਜਾਂ ਸੂਬਾ, ਹਰ ਥਾਂ ਚੀਕ-ਚੀਕ ਕੇ ਚੋਣ ਪ੍ਰਚਾਰ ਕੀਤਾ। ਚੋਣ ਪ੍ਰਚਾਰ ਦੌਰਾਨ ਸਿੱਧੂ ਦਾ ਗਲਾ ਵੀ ਖ਼ਰਾਬ ਹੋਇਆ ਪਰ ਹਾਸਲ ਕੁਝ ਵੀ ਨਹੀਂ ਹੋ ਪਾਇਆ। ਸਿੱਧੂ ਨੇ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਜਾ ਕੇ 100 ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਸੀ, ਪਰ ਸਿਰਫ਼ 3 ਉਮੀਦਵਾਰ ਹੀ ਜਿੱਤ ਪਾਏ। ਇਸ ਤੋਂ ਇਹੀ ਜਾਪਦਾ ਹੈ ਕਿ ਲੋਕ ਸਿੱਧੂ ਦੀਆਂ ਰੈਲੀਆਂ 'ਚ ਸਿਰਫ਼ ਕਾਮੇਡੀ ਅਤੇ ਡਾਇਲਾਗ ਸੁਣਨ ਪਹੁੰਚ ਦੇ ਸਨ।