ਪੰਜਾਬ

punjab

ETV Bharat / videos

ਬੇਅਦਬੀ ਮਾਮਲੇ ਨੂੰ ਲੈ ਕੇ ਸਿੱਧੂ ਨੇ ਮੁੜ ਆਪਣੇ ਹੀ ਸਰਕਾਰ ’ਤੇ ਖੜ੍ਹੇ ਕੀਤੇ ਸਵਾਲ - Sidhu again raised questions

By

Published : Nov 26, 2021, 1:34 PM IST

ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਹਲਕੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਬੇਅਦਬੀ ਦੇ ਮਾਮਲੇ ਨੂੰ ਲੈ ਕਿ ਮੁੜ ਆਪਣੇੇ ਸਰਕਾਰ ’ਤੇ ਸਵਾਲ ਖੜੇ ਕੀਤੇ। ਸਿੱਧੂ ਨੇ ਕਿਹਾ ਕਿ ਇਨਸਾਫ ਦਾ ਵਾਅਦਾ ਕਰ ਅਸੀਂ ਸੱਤਾ ਵਿੱਚ ਆਏ ਸੀ, ਪਰ ਅਜੇ ਤਕ ਇਨਸਾਫ ਕਿਉਂ ਨਹੀਂ ਦਿੱਤੀ ਗਿਆ। ਸਿੱਧੂ ਨੇ ਆਪਣੀ ਹੀ ਸਰਕਾਰ ’ਤੇ ਸਵਾਲ ਖੜ੍ਹੇ ਕਰਦੇ ਕਿਹਾ ਕਿ ਹਾਈਕੋਰਟ ਨੇ ਬੇਅਦਬੀ ਮਾਮਲੇ ਵਿੱਚ 6 ਮਹਿਨੇ ਅੰਦਰ ਰਿਪੋਰਟ ਦਾਖਲ ਕਰਨ ਲਈ ਕਿਹਾ ਸੀ, ਪਰ ਅਜੇ ਤਕ ਰਿਪੋਰਟ ਕਿਉਂ ਨਹੀਂ ਦਾਖਲ ਕੀਤੀ ਗਈ, ਆਖਿਰਕਾਰ ਸਾਨੂੰ ਕਿਸ ਦਾ ਡਰ ਹੈ। ਉਥੇ ਹੀ ਸਿੱਧੂ ਨੇ ਕਿਹਾ ਕਿ ਸੁਮੇਧ ਸੈਣੀ ਨੂੰ ਬਲੈਕਿਟ ਬੇਲ ਦੇ ਦਿੱਤੀ ਗਈ, ਸਰਕਾਰ ਨੇ ਇਸ ਖ਼ਿਲਾਫ਼ ਐਸਐਲਪੀ ਕਿਉਂ ਨਹੀਂ ਦਾਇਰ ਕੀਤੀ।

ABOUT THE AUTHOR

...view details