ਨਵਜੋਤ ਸਿੱਧੂ ਸ਼ਹੀਦ ਊਧਮ ਸਿੰਘ ਦੀ ਸਮਾਧੀ 'ਤੇ ਹੋਏ ਨਤਮਸਤਕ - ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ
ਫ਼ਤਹਿਗੜ੍ਹ ਸਾਹਿਬ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਹੀਦ ਉਧਮ ਸਿੰਘ ਜੀ ਦੇ ਸ਼ਹੀਦੀ ਦਿਨ ਉੱਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਰੋਜਾ ਸ਼ਰੀਫ਼ ਦੇ ਨਜ਼ਦੀਕ ਸਥਿਤ ਸ਼ਹੀਦ ਉਧਮ ਸਿੰਘ ਜੀ ਦੀ ਸਮਾਧੀ ਉੱਤੇ ਸ਼ਰਧਾਂਜਲੀ ਦੇਣ ਲਈ ਪਹੁੰਚੇ। ਇਸਦੇ ਬਾਅਦ ਨਵਜੋਤ ਸਿੰਘ ਸਿੱਧੂ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਨੇ ਨਤਮਸਤਕ ਹੋਏ ਨਾਲ ਹੀ ਮੁਸਲਮਾਨ ਸਮੁਦਾਏ ਦੇ ਧਾਰਮਿਕ ਸਥਾਨ ਰੋਜ਼ਾ ਸ਼ਰੀਫ਼ ਤੇ ਜੈਨ ਸਮੁਦਾਏ ਦੇ ਇਤਿਹਾਸਕ ਮੰਦਿਰ ਚਕਰੇਸ਼ਵਰੀ ਦੇਵੀ ਦੇ ਮੰਦਿਰ ਵਿੱਚ ਵੀ ਨਤਮਸਤਕ ਹੋਏ। ਇਸ ਮੌਕੇ ਗੱਲਬਾਤ ਕਰਦੇ ਹੋਏ ਸਿੱਧੂ ਨੇ ਸਿਆਸਤ ਨਾਲ ਜੁੜੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਪਰ ਸ਼ਹੀਦ ਉਧਮ ਸਿੰਘ ਦੇ ਸਬੰਧ ਵਿੱਚ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਇੰਨੀ ਵੱਡੀ ਮਿਸਾਲੀ ਸ਼ਹਾਦਤ ਜਿਨ੍ਹੇ ਕੌਮ ਨੂੰ ਜਗਾਇਆ ਹੈ ਅਜਿਹੀ ਸ਼ਹਾਦਤ ਧਰਤੀ ਉੱਤੇ ਹੋਈ ਨਹੀਂ।