ਗੁਮਸ਼ੁਦਾ ਨਵਜੋਤ ਸਿੱਧੂ, ਲੱਭਣ ਵਾਲੇ ਨੂੰ 2100 ਇਨਾਮ - vijay kumar
ਬਠਿੰਡਾ: ਸਥਾਨਕ ਐਮਸੀ ਵਿਜੇ ਕੁਮਾਰ ਵੱਲੋਂ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਗੁੰਮਸ਼ੁਦਾ ਦੱਸਿਆ ਗਿਆ ਹੈ। ਉਨ੍ਹਾਂ ਦਾ ਪਤਾ ਦੱਸਣ ਵਾਲੇ ਨੂੰ 2100 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਪੋਸਟਰ ਵਿੱਚ ਇੱਥੋਂ ਤਕ ਲਿਖਿਆ ਗਿਆ ਹੈ ਕਿ ਨਵਜੋਤ ਸਿੱਧੂ ਦਾ ਪਤਾ ਦੱਸਣ ਵਾਲੇ ਨੂੰ ਪਾਕਿਸਤਾਨ ਦੀ ਫ਼ਰੀ ਯਾਤਰਾ ਵੀ ਕਰਵਾਈ ਜਾਏਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਗਵਰਨਰ ਵੱਲੋਂ ਸਿੱਧੂ ਦਾ ਅਸਤੀਫ਼ਾ ਮੰਜ਼ੂਰ ਕਰ ਲਿਆ ਗਿਆ ਹੈ।