ਨਵਜੋਤ ਸਿੱਧੂ ਨੇ ਆਪਣੇ ਵਿਵਾਦਿਤ ਬਿਆਨ ਨੂੰ ਲੈ ਕੇ ਦਿੱਤਾ ਸਪਸ਼ਟੀਕਰਨ - ਥਾਣੇਦਾਰ ਦੀ ਪੈਂਟ ਗਿੱਲੀ
ਗੁਰਦਾਸਪੁਰ:ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (Navjot Sidhu controversy on Police) ਨੇ ਜਿਥੇ ਦੋ ਥਾਵਾਂ ’ਤੇ ਕਿਹਾ ਕਿ ‘ਬੰਦੇ ਨੂੰ ਵੇਖ ਕੇ ਥਾਣੇਦਾਰ ਦੀ ਪੈਂਟ ਗਿੱਲੀ ਹੁੰਦੀ ਹੈ’ ਜਿਹਾ ਬਿਆਨ ਦੇ ਦਿੱਤਾ। ਜਿਸ ਨੂੰ ਲੈ ਕੇ ਸਿਆਸਤ ਭੱਖੀ ਅਤੇ ਉਥੇ ਹੀ ਇਕ ਡੀਐਸਪੀ ਵੱਲੋਂ ਵੀ ਇਸ ਬਿਆਨ ਦੀ ਨਿਖੇਧੀ (Condemnation of the statement) ਕੀਤੀ ਗਈ।ਇਸ ਤੋਂ ਬਾਅਦ ਬਟਾਲਾ ਵਿਚ ਨਵਜੋਤ ਸਿੰਘ ਸਿੱਧੂ ਨੇ ਆਪਣੇ ਬਿਆਨ ਤੇ ਸਪੱਸ਼ਟੀਕਰਨ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੀਡੀਆ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਚਲਾ ਰਿਹਾ ਹੈ। ਇਸ ਬਿਆਨ ਪਿੱਛੇ ਉਨ੍ਹਾਂ ਦਾ ਮਕਸਦ ਸਿਰਫ਼ ਇੰਨਾ ਹੈ ਕਿ ਉਨ੍ਹਾਂ ਦੇ ਕਾਂਗਰਸੀ ਆਗੂਆਂ ਦਾ ਜਾਂ ਫਿਰ ਵਿਧਾਇਕਾਂ ਦਾ ਆਪਣੇ ਹਲਕੇ ਵਿੱਚ ਬਹੁਤ ਜ਼ਿਆਦਾ ਰੋਹਬ ਹੈ। ਉਨ੍ਹਾਂ ਕਿਹਾ ਕਿ ਇਸ ਬਿਆਨ ਦਾ ਇਸ ਤੋਂ ਇਲਾਵਾ ਹੋਰ ਕੋਈ ਮਤਲਬ ਨਹੀਂ ਹੈ।