World Cancer Day ਨੂੰ ਲੈ ਕੇ ਅੰਮ੍ਰਿਤਸਰ 'ਚ ਲੱਗੇਗਾ ਵੱਡਾ ਕੈਂਪ: ਨਵਜੋਤ ਕੌਰ ਸਿੱਧੂ - ਵਰਲਡ ਕੈਂਸਰ ਡੇਅ ਸਬੰਧੀ ਅੰਮ੍ਰਿਤਸਰ 'ਚ ਕੈਂਪ
ਅੰਮ੍ਰਿਤਸਰ: ਦੇਸ਼ ਵਿੱਚ ਕੈਂਸਰ ਦਿਨ ਪਰ ਦਿਨ ਆਪਣੇ ਪੈਰ ਪਸਾਰ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਹੁਣ ਪੰਜਾਬ ਸਰਕਾਰ ਵੀ ਸੁਧਰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਵਰਲਡ ਕੈਂਸਰ ਦੀਆਂ ਵੈਨਾਂ ਦੇ ਨਾਲ ਹੁਣ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਕੈਂਪ ਨਵਜੋਤ ਕੌਰ ਸਿੱਧੂ ਦੀ ਨਿਗਰਾਨੀ ਦੇ ਵਿੱਚ ਅੰਮ੍ਰਿਤਸਰ ਵਿੱਚ ਲੱਗਣ ਜਾ ਰਿਹਾ ਹੈ। ਜਿਸ ਵਿੱਚ ਔਰਤਾਂ ਦੇ ਬ੍ਰੈਸਟ ਕੈਂਸਰ ਦੇ ਨਾਲ-ਨਾਲ ਪੁਰਸ਼ਾਂ ਦੇ ਵੀ ਕੈਂਸਰ ਦੀ ਜਾਂਚ ਕੀਤੀ ਜਾਵੇਗੀ। ਉਥੇ ਹੀ ਸਮਾਪਤ ਜਾਣਕਾਰੀ ਦਿੰਦੇ ਹੋਏ ਮੈਡਮ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਵਰਲਡ ਕੈਂਸਰ ਵੈਨਾਂ ਦੇ ਰਾਹੀਂ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਉਹ ਅੰਮ੍ਰਿਤਸਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਨ ਕਿ ਵੱਧ ਚੜ੍ਹ ਕੇ ਹਿੱਸਾ ਦਿੱਤਾ ਜਾਵੇ, ਇਹ ਕੈਂਪ ਹਰ ਇੱਕ ਲਈ ਫ਼ਰੀ ਹੈ। ਇਹ ਕੈਂਪ 6 ਅਤੇ 7 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਲਗਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਆਸ ਹੈ ਕਿ ਅੰਮ੍ਰਿਤਸਰ ਦੇ ਲੋਕ ਇਸ ਦਾ ਜ਼ਰੂਰ ਫਾਇਦਾ ਚੁੱਕਣਗੇ।