ਕੋਵਿਡ-19: ਸਿੱਧੂ ਨੇ ਵੰਡਿਆ ਰਾਸ਼ਨ, ਸੋਸ਼ਲ ਡਿਸਟੈਂਸ ਦੀਆਂ ਉਡਾਈਆਂ ਧੱਜੀਆਂ - covid-19
ਅੰਮ੍ਰਿਤਸਰ ਦੇ ਥੋਕ ਬਾਜ਼ਾਰ 'ਚੋਂ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰਾਸ਼ਨ ਖ਼ਰੀਦਿਆ ਤੇ ਲੋਕਾਂ ਨੂੰ ਰਾਸ਼ਨ ਵੰਡਿਆ। ਦੱਸ ਦਈਏ, ਨਵਜੋਤ ਸਿੰਘ ਸਿੱਧੂ ਨੇ ਰਾਸ਼ਨ ਤੋਂ ਵਾਂਝੇ ਪਰਿਵਾਰਾਂ ਨੂੰ 15-15 ਦਿਨਾਂ ਦਾ ਰਾਸ਼ਨ ਵੰਡਿਆ। ਸਿੱਧੂ ਨੇ ਰਾਸ਼ਨ ਵੰਡਣ ਤੋਂ ਬਾਅਦ ਆਪਣੇ 11 ਕੌਂਸਲਰਾਂ ਤੋਂ ਆਪਣੇ ਖੇਤਰ ਦੇ ਲੋਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸਿੱਧੂ ਨਾਲ ਉਨ੍ਹਾਂ ਦੇ ਵਰਕਰ ਮੌਜੂਦ ਸਨ ਪਰ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਲੋਕਾਂ ਦਾ ਭਾਰੀ ਇਕੱਠ ਰਿਹਾ ਤੇ ਦੂਰੀ ਬਣਾਉਣ ਨੂੰ ਵੀ ਨਹੀਂ ਕਿਹਾ ਗਿਆ। ਇਥੇ ਸਿੱਧੂ ਸੋਸ਼ਲ ਡਿਸਟੈਂਸ ਨਾ ਬਣਾ ਕੇ ਸੋਸ਼ਲ ਡਿਸਟੈਂਸ ਬਣਾਉਣ ਤੋਂ ਪਰਹੇਜ਼ ਕਰਦੇ ਨਜ਼ਰ ਆਏ।