ਜਲੰਧਰ 'ਚ ਲਗਾਈ ਗਈ ਨੈਸ਼ਨਲ ਲੋਕ ਅਦਾਲਤ
ਜਲੰਧਰ: ਜ਼ਿਲ੍ਹਾ ਕੋਰਟ (District Court)ਵਿਖੇ ਲੋਕ ਅਦਾਲਤ ਦੇ ਚਲਦੇ ਕਈ ਲੋਕਾਂ ਦੇ ਕੇਸਾਂ ਦੇ ਨਿਪਟਾਰੇ ਕੀਤੇ ਗਏ। ਇਸ ਮੌਕੇ ਜਲੰਧਰ ਵਿਖੇ 21 ਬੈਂਚ ਲਗਾਏ ਗਏ। ਸਬ ਡਿਵੀਜ਼ਨ ਫਿਲੌਰ (Sub Division Phillaur) ਅਤੇ ਨਕੋਦਰ ਵਿੱਚ ਦੋ-ਦੋ ਬੈਂਚ ਲਗਾਏ ਗਏ। ਜੋ ਪੈਂਡਿੰਗ ਕੇਸ ਚੱਲ ਰਹੇ ਸਨ ਉਨ੍ਹਾਂ ਨੂੰ ਹੱਲ ਕੀਤਾ ਗਿਆ। 5300 ਕੇਸ ਟੇਕਅਪ ਕੀਤੇ ਗਏ ਅਤੇ ਇਨ੍ਹਾਂ ਦੇ ਵਿੱਚੋਂ ਪੰਜ ਹਜ਼ਾਰ ਦੇ ਕਰੀਬ ਮਾਮਲਿਆਂ ਦੇ ਨਿਪਟਾਰੇ ਵੀ ਕੀਤੇ ਗਏ। ਇਸ ਵਾਰ ਦੀ ਲੋਕ ਅਦਾਲਤ ਦੇ ਵਿਚ ਟਰੈਫਿਕ ਚਲਾਨ ਵੀ ਕੀਤੇ ਗਏ ਜੋ ਕਿ ਚਾਰ ਹਜ਼ਾਰ ਦੇ ਕਰੀਬ ਸਨ। ਜੱਜ ਡਾ.ਗਗਨਦੀਪ ਕੌਰ ਦਾ ਕਹਿਣਾ ਹੈ ਕਿ ਲੋਕ ਅਦਾਲਤ ਲਗਾ ਕੇ 5000 ਦੇ ਕਰੀਬ ਕੇਸ ਹੱਲ ਕੀਤੇ ਗਏ ਹਨ।