ਸਰਦੂਲਗੜ੍ਹ 'ਚ ਜਲਦ ਬਣੇਗਾ ਨੈਸ਼ਨਲ ਪੱਧਰ ਦਾ ਖੇਡ ਸਟੇਡੀਅਮ: ਬਿਕਰਮ ਮੋਫਰ - ਹਲਕਾ ਸਰਦੂਲਗੜ੍ਹ
ਸਰਦੂਲਗੜ੍ਹ: ਚੋਣਾਂ ਦੀ ਰੁੱਤ ਅਤੇ ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਹਲਕਿਆਂ ਦੇ ਵਿੱਚ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ ਤੇ ਜਨਤਾ ਦੇ ਨਾਲ ਵਾਅਦੇ ਕੀਤੇ ਜਾ ਰਹੇ ਹਨ। ਹਲਕਾ ਸਰਦੂਲਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਬਿਕਰਮ ਮੋਫਰ ਵੱਲੋਂ ਵੀ ਹਲਕੇ ਵਿੱਚ ਜਨਤਾ ਦੇ ਨਾਲ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਤਹਿਤ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਮੋਫਰ ਨੇ ਕਿਹਾ ਕਿ ਸਰਦੂਲਗੜ੍ਹ ਹਲਕੇ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੇ ਲਈ ਸਰਕਾਰ ਦੇ ਸਹਿਯੋਗ ਦੇ ਨਾਲ ਪਹਿਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਦੇ ਨਾਲ ਜੋੜਨ ਦੇ ਲਈ ਸਰਦੂਲਗੜ੍ਹ ਦੇ ਪਿੰਡ ਮੀਰਪੁਰ ਦੇ ਵਿੱਚ ਨੈਸ਼ਨਲ ਪੱਧਰ ਦਾ ਖੇਲੋ ਇੰਡੀਆ ਤਹਿਤ ਖੇਡ ਸਟੇਡੀਅਮ ਉਸਾਰਿਆ ਜਾਵੇਗਾ, ਜੋ ਕਿ ਜਲਦ ਹੀ ਮਨਜੂਰ ਹੋ ਜਾਵੇਗਾ ਤੇ ਨੌਜਵਾਨਾਂ ਦੇ ਲਈ ਇੱਕ ਸੁਨਹਿਰੀ ਮੌਕਾ ਹੋਵੇਗਾ।