ਕੇਕ ਕੱਟ ਕੇ ਮਨਾਇਆ ਰਾਸ਼ਟਰੀ ਪੱਤਰਕਾਰ ਦਿਵਸ - celebrated
ਅੰਮ੍ਰਿਤਸਰ: ਲੋਕਰਾਜ ਲਹਿਰ ਪੰਜਾਬ ਵੱਲੋਂ ਮਿਹਨਤੀ ਅਤੇ ਜੁਝਾਰੂ ਪੱਤਰਕਾਰਾਂ (Journalists) ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਹੈ। ਅਤੇ ਕੇਕ ਕੱਟ ਰਾਸ਼ਟਰੀ ਪੱਤਰਕਾਰ ਦਿਵਸ (National Journalist Day) ਵੀ ਮਨਾਇਆ ਗਿਆ ਹੈ। ਇਸ ਮੌਕੇ ਸੰਸਥਾ ਦੇ ਆਗੂ ਸੁਖਜਿੰਦਰ ਸਿੰਘ ਮਾਹੂ ਅਤੇ ਸੁਖਰਾਜ ਸਿੰਘ ਸੋਹਲ ਵੱਲੋਂ ਜਿੱਥੇ ਪੱਤਰਕਾਰਾਂ (Journalist) ਦਾ ਸਨਮਾਨ ਕੀਤਾ ਗਿਆ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਇੱਕ ਪੱਤਰਕਾਰਾਂ (Journalist) ਦੀ ਬਦੌਲਤ ਇੱਕ ਵਧੀਆਂ ਸਮਾਜ ਦੀ ਸਿਰਜਨਾਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਪੱਤਰਕਾਰ (Journalist) ਹੀ ਹਰ ਸਮੇਂ ਬਿਨ੍ਹਾਂ ਕਿਸੀ ਮੁਸ਼ਕਲ ਦੀ ਪਰਵਾਹ ਕੀਤੇ ਆਪਣਾ ਦੇਸ਼ (Country) ਅਤੇ ਲੋਕਾਂ ਪ੍ਰਤੀ ਫਰਜ ਆਦਾ ਕਰਦਾ ਹੈ।