ਨੰਗਲ ਪੁਲਿਸ ਨੇ 1 ਕੁਇੰਟਲ 5 ਕਿੱਲੋ ਭੁੱਕੀ ਕੀਤੀ ਬਰਾਮਦ - poppy husk Recovered Nangal
ਰੂਪਨਗਰ: ਨੰਗਲ ਪੁਲਿਸ ਨੇ ਨਸ਼ੇ ਦੇ ਵਪਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਇੱਕ ਟਰੱਕ ਵਿੱਚੋਂ 1 ਕੁਇੰਟਲ 5 ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਇਸ ਟਰੱਕ ਨੂੰ ਰੇਲਵੇ ਰੋਡ ਨੰਗਲ ਸਟੇਸ਼ਨ ਦੇ ਕੋਲੋਂ ਕਾਬੂ ਕੀਤਾ ਹੈ। ਪੁਲਿਸ ਨੇ ਸਮੱਗਲਰਾਂ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ ਮੁਖ ਦੋਸ਼ੀ ਫ਼ਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਉਸਦੀ ਭਾਲ ਵਿੱਚ ਜੁਟੀ ਹੋਈ ਹੈ।