ਕਤਲ ਕੇਸ ’ਚ ਭਗੌੜੇ ਕੈਦੀ ਨੂੰ ਨੰਗਲ ਪੁਲਿਸ ਨੇ ਕੀਤਾ ਕਾਬੂ - ਮੌਕੇ ਤੋਂ ਫ਼ਰਾਰ
ਲੁਧਿਆਣਾ: ਥਾਣਾ ਡਾਬਾ ਵਿਖੇ ਬੀਤੀ 28 ਅਪ੍ਰੈਲ ਨੂੰ ਸਵੇਰੇ ਸਾਢੇ ਚਾਰ ਵਜੇ ਅਮਨਦੀਪ ਨਾਮ ਦੇ ਲੜਕੇ ਨੂੰ 3 ਅਣਪਛਾਤੇ ਮੋਟਰਸਾਈਕਲ ਸਵਾਰ ਲੜਕਿਆਂ ਵੱਲੋਂ ਮੋਬਾਈਲ ਖੋਹ ਕੇ ਉਸਦੇ ਪੇਟ ’ਚ ਛੁਰਾ ਮਾਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਅਮਨਦੀਪ ਦੀ 29 ਅਪ੍ਰੈਲ ਨੂੰ ਸ਼ਾਮ ਸਾਢੇ ਚਾਰ ਵਜੇ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਜੁਰਮ 379ਬੀ, 302, 34 ਆਈਪੀਐਸ ਐਕਟ ਤਹਿਤ ਦੋਸ਼ੀ ਤੇਜ ਰਾਮ ਉਫ ਚਿੰਟੂ, ਗੁਰਮੀਤ ਸਿੰਘ ਗਗਨ ਪੁੱਤਰ ਚਰਨਜੀਤ ਸਿੰਘ ਅਤੇ ਹਰਵਿੰਦਰ ਸਿੰਘ ਉਰਫ ਲਾਲੀ ਪੁੱਤਰ ਗੁਰਦੀਪ ਸਿੰਘ ਵਾਸੀ ਮੁਹਲਾ ਗੁਰਮੇਲ ਨਗਰ ਥਾਣਾ ਡਾਬਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।