1995 ਤੋਂ ਬੁੜੈਲ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਨੰਦ ਸਿੰਘ ਦੀ ਹੋਈ ਰਿਹਾਈ
ਪਟਿਆਲਾ ਦੀ ਕੇਂਦਰੀ ਜੇਲ੍ਹ ਚੋਂ 302 ਦੇ ਕੇਸ ਵਾਲੇ ਕੈਦੀ ਨੰਦ ਸਿੰਘ ਨੂੰ ਰਿਹਾਈ ਮਿਲ ਗਈ ਹੈ। ਰਿਹਾਈ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਬੁੜੈਲ ਜੇਲ੍ਹ 'ਚ 1995 ਤੋਂ ਸਜ਼ਾ ਕੱਟ ਰਹੇ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਸੁਬੇਗ ਸਿੰਘ ਦੇ ਕਤਲ ਦਾ ਮਾਮਲਾ ਸੀ ਜਿਸ ਦੌਰਾਨ ਉਸ 'ਤੇ 302 ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਹੁਣ ਜੇਲ੍ਹ 'ਚੋਂ ਰਿਹਾਅ ਹੋ ਗਏ ਹਨ।