ਨਕੋਦਰ ਪੁਲਿਸ ਨੇ ਨਾਬਾਲਗ ਨੂੰ ਭਜਾਉਣ ਵਾਲਾ ਨੌਜਵਾਨ ਕੀਤਾ ਗ੍ਰਿਫ਼ਤਾਰ - ਨਾਬਾਲਗ
ਨਕੋਦਰ: ਸਦਰ ਪੁਲਿਸ ਨੇ ਇੱਕ ਨਾਬਾਲਗ ਕੁੜੀ ਨੂੰ ਭਜਾਉਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਸਦਰ ਥਾਣਾ ਦੇ ਪ੍ਰਭਾਵੀ ਵਿਨੋਦ ਕੁਮਾਰ ਨੇ ਕਿਹਾ ਕਿ ਨਕੋਦਰ ਦੇ ਨਾਲ ਲੱਗਦੇ ਹੋਏ ਪਿੰਡ ਦੇ ਵਿਅਕਤੀ ਨੇ ਉਨ੍ਹਾਂ ਨੂੰ ਆ ਕੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਾਢੇ ਸਤਾਰਾਂ ਸਾਲ ਦੀ ਨਾਬਾਲਗ ਕੁੜੀ ਨੂੰ ਇੱਕ ਵਿਅਕਤੀ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁੰਡਾ ਕੁੜੀ ਦੋਨਾਂ ਨੂੰ ਕਾਬੂ ਕਰ ਹੈ। ਉਨ੍ਹਾਂ ਮੁੰਡੇ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕੁੜੀ ਨੂੰ ਨਾਰੀ ਨਿਕੇਤਨ ਵਿੱਚ ਭੇਜ ਦਿੱਤਾ ਗਿਆ ਹੈ।