ਨਿਹੰਗ ਸਿੱਖ ਜਥੇਬੰਦੀਆਂ ਵੱਲੋਂ ਕੱਢਿਆ ਗਿਆ ਨਗਰ ਕੀਰਤਨ - nagar kirtan on Bandi chor Day in amritsar
ਨਿਹੰਗ ਜਥੇਬੰਦੀਆਂ ਵੱਲੋਂ ਸੋਮਵਾਰ ਨੂੰ ਸਿੱਖਾਂ ਦੇ 6ਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਦੀ ਯਾਦਗਾਰੀ ਵਜੋਂ ਇੱਕ ਨਗਰ ਕੀਰਤਨ ਕੱਢਿਆ ਗਿਆ। ਇਸ ਵਿੱਚ ਘੁੜਸਵਾਰ ਨਿਹੰਗਾਂ ਨੇ ਲੋਕਾਂ ਨੂੰ ਆਪਣੀ ਕਲਾਂ ਦੇ ਜੌਹਰ ਵਿਖਾ ਕੇ ਮਨ ਮੋਹ ਲਿਆ। ਇਸ ਦੌਰਾਨ ਉਨ੍ਹਾਂ ਗਤਕੇ ਅਤੇ ਤਲਵਾਰਾਂ ਦੇ ਕਰਤੱਬ ਵੀ ਵਿਖਾਏ। ਨਿਹੰਗ ਸਿੱਖ ਜਥੇਬੰਦੀਆਂ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਸਿਖਾਏ ਗਏ ਤਲਵਾਰ ਬਾਜੀ ਤੇ ਘੁੜਸਵਾਰੀ ਦੇ ਹੁਨਰ ਵਿਖਾਏ। ਇਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਮੌਜੂਦ ਸਨ।