ਸੁਲਤਾਨਪੁਰ ਲੋਧੀ ਵਿਖੇ 552ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੱਢਿਆ ਵਿਸ਼ਾਲ ਨਗਰ ਕੀਰਤਨ - Nagar Kirtan in Sultanpur Lodhi
ਕਪੂਰਥਲਾ: ਸੂਬੇ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ 552ਵੇਂ ਪ੍ਰਕਾਸ਼ ਦਿਹਾੜੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੀ ਦੇਸ਼ ਵਿਦੇਸ਼ ’ਚ ਵਸਦੀ ਸਿੱਖ ਸੰਗਤ ਦੇ ਵੱਲੋਂ ਗੁਰੂ ਘਰਾਂ ਦੇ ਵਿੱਚੋਂ ਵਿਸ਼ਾਲ ਨਗਰ ਕੀਰਤਨ (Nagar Kirtan) ਸਜਾਏ ਗਏ। ਇਸੇ ਸਬੰਧ ਦੇ ਵਿੱਚ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ (Sultanpur Lodhi) ਦੇ ਵਿੱਚ ਵੀ ਵਿਸ਼ਾਲ ਨਗਰ ਕੀਰਤਨ (Nagar Kirtan) ਸਜਾਇਆ ਗਿਆ। ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਇਹ ਨਗਰ ਕੀਰਤਨ ਸੰਤ ਘਾਟ ਤੋਂ ਸ਼ੁਰੂ ਹੋ ਕੇ ਸੁਲਤਾਨਪੁਰ ਲੋਧੀ ਦੇ ਬਜ਼ਾਰਾਂ ਵਿੱਚੋਂ ਦੀ ਲੰਘਦਾ ਹੋਇਆ ਦੇਰ ਰਾਤ ਗੁਰਦੁਆਰਾ ਸ੍ਰੀ ਬੇਰ ਸਾਹਿਬ (Gurdwara Sri Ber Sahib) ਵਿਖੇ ਸਮਾਪਤ ਹੋਇਆ। ਸੰਗਤਾਂ ਦੀ ਸੇਵਾ ਵਿੱਚ ਵੱਖ ਵੱਖ ਥਾਂ ਉੱਪਰ ਲੰਗਰ ਵੀ ਲਗਾਏ ਗਏ।