ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਪ੍ਰਕਾਸ਼ ਪੁਰਬ 'ਤੇ ਅੱਜ ਜਲੰਧਰ 'ਚ ਸਜਾਇਆ ਗਿਆ ਨਗਰ ਕੀਰਤਨ - Nagar Kirtan decorated in Jalandhar
ਜਲੰਧਰ: ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਨੂੰ ਸੰਗਤਾ ਬੜੀ ਸ਼ਰਧਾ ਨਾਲ 30 ਨਵੰਬਰ ਨੂੰ ਮਨਾ ਰਹੀਆਂ ਹਨ। ਇਸ ਦੇ ਸਬੰਧ ਵਿੱਚ ਜਲੰਧਰ ਦੇ ਗੁਰਦੁਆਰਾ ਸ੍ਰੀ ਦੀਵਾਨ ਸਥਾਨ ਤੋਂ ਇੱਕ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਹੋ ਕੇ ਗੁਜ਼ਰਿਆਂ। ਵੱਡੀ ਗਿਣਤੀ ਵਿੱਚ ਸੰਗਤ ਨੇ ਇਸ ਨਗਰ ਕੀਤਰਤ ਵਿੱਚ ਸ਼ਮੂਲੀਅਤ ਕੀਤੀ।