ਨਾਭਾ ਟਰੱਕ ਓਪਰੇਟਰ ਯੂਨੀਅਨ ਨੇ ਵਿਜੈ ਚੌਧਰੀ ਨੂੰ ਸਰਬਸੰਮਤੀ ਨਾਲ ਚੁਣਿਆ ਪ੍ਰਧਾਨ
ਪਟਿਆਲਾ: ਰਿਆਸਤੀ ਸ਼ਹਿਰ ਨਾਭਾ ਵਿਖੇ ਲੰਬੇ ਅਰਸੇ ਤੋਂ ਟਰੱਕ ਯੂਨੀਅਨਾਂ ਭੰਗ ਹੋਣ ਤੋਂ ਬਾਅਦ ਕਾਫ਼ੀ ਟਰੱਕ ਓਪਰੇਟਰਾਂ ਦੇ ਟਰੱਕ ਵਿਕ ਗਏ ਸਨ ਅਤੇ ਇਸ ਯੂਨੀਅਨ ਵਿੱਚ ਜਿੱਥੇ 800 ਟਰੱਕ ਹੁੰਦੇ ਸੀ ਹੁਣ ਸਿਰਫ਼ 250 ਹੀ ਟਰੱਕ ਰਹਿ ਗਏ ਹਨ। ਜਿੱਥੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਟਰੱਕ ਆਪਰੇਟਰਾਂ ਦਾ ਸਾਰਾ ਧੰਦਾ ਠੱਪ ਹੋ ਗਿਆ ਹੈ। ਜਿਸ ਦੇ ਤਹਿਤ ਨਾਭਾ ਟਰੱਕ ਓਪਰੇਟਰ ਯੂਨੀਅਨ ਨੇ ਵਿਜੈ ਚੌਧਰੀ ਨੂੰ ਸਰਵਸੰਮਤੀ ਦੇ ਨਾਲ ਪ੍ਰਧਾਨ ਚੁਣ ਲਿਆ ਹੈ। ਇਸ ਮੌਕੇ ਤੇ ਵਿਜੈ ਚੌਧਰੀ ਨੇ ਕਿਹਾ ਕਿ ਜੋ ਟਰੱਕ ਓਪਰੇਟਰਾਂ ਦੀਆਂ ਮੁਸ਼ਕਲਾਂ ਹਨ ਮੈਂ ਪਹਿਲ ਦੇ ਆਧਾਰ ਤੇ ਕੰਮ ਕਰਾਂਗਾ ਅਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਵਾਂਗਾ। ਟਰੱਕ ਓਪਰੇਟਰਾਂ ਦਾ ਕਹਿਣਾ ਹੈ ਕਿ ਕੰਮ-ਕਾਜ ਨਾ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਗਿਆ ਹੈ, ਸਾਨੂੰ ਸਾਡੇ ਨਵੇਂ ਪ੍ਰਧਾਨ ਵਿਜੈ ਚੌਧਰੀ ਤੋਂ ਕਾਫ਼ੀ ਆਸ਼ਾਂ ਹਨ।