ਨਾਭਾ ਪੁਲਿਸ ਵੱਲੋਂ ਨਸ਼ੇ ਦੀਆਂ 7,000 ਗੋਲੀਆਂ ਸਣੇ ਇੱਕ ਕਾਬੂ - ਨਸ਼ੇ ਦੀਆਂ 7,000 ਗੋਲੀਆਂ ਸਣੇ ਇੱਕ ਕਾਬੂ
ਪਟਿਆਲਾ: ਪੰਜਾਬ ’ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਵੱਲੋਂ ਭਾਵੇਂ ਪੂਰੀ ਤਰ੍ਹਾਂ ਸਖ਼ਤੀ ਕੀਤੀ ਗਈ ਹੈ, ਪਰ ਫੇਰ ਵੀ ਨਸ਼ਾ ਤਸਕਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਤਾਜ਼ਾ ਮਾਮਲੇ ’ਚ ਨਾਭਾ ਪੁਲਿਸ ਵੱਲੋਂ ਇੱਕ ਝੋਲਾ ਛਾਪ ਡਾਕਟਰ ਜੋ ਕਿ ਨਸ਼ਾ ਤਸਕਰੀ ਕਰ ਰਿਹਾ ਸੀ ਨੂੰ ਕਾਬੂ ਕੀਤਾ ਗਿਆ, ਜਿਸ ਕੋਲੋਂ 7 ਹਜ਼ਾਰ ਟਰਾਮਾਡੋਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਨਸ਼ਾ ਤਸਕਰ ਦਾ ਪਿਤਾ ਪਿੰਡ ਮੈਂਹਸ ਵਿਖੇ ਆਰਐਮਪੀ ਡਾਕਟਰ ਹੈ ਅਤੇ ਉਸੇ ਦੀ ਆੜ ਵਿੱਚ ਜਸਵਿੰਦਰ ਸਿੰਘ ਧੜੱਲੇ ਨਾਲ ਨਸ਼ਾ ਵੇਚ ਰਿਹਾ ਸੀ। ਇਸ ਨਸ਼ਾ ਤਸਕਰ ’ਤੇ ਪਹਿਲਾਂ ਵੀ 6 ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਵੱਲੋਂ ਚਾਰ ਦਿਨ ਦਾ ਪੁਲਸ ਰਿਮਾਂਡ ਲੈ ਕੇ ਇਸ ਨਸ਼ਾ ਤਸਕਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।