ਨਾਭਾ ਜੇਲ੍ਹ ਕਤਲ ਮਾਮਲੇ ਮਗਰੋਂ ਸੂਬੇ 'ਚ ਹਰ ਪਾਸੇ ਚੌਕਸੀ - Dera premi Murder
ਲੁਧਿਆਣਾ : ਨਾਭਾ ਜੇਲ੍ਹ ਵਿੱਚ ਡੇਰਾ ਸਮਰਥਕ ਮਹਿੰਦਰ ਪਾਲ ਬਿੱਟੂ ਦੇ ਕਤਲ ਤੋਂ ਬਾਅਦ ਪੰਜਾਬ ਦੇ ਵਿੱਚ ਸੁਰੱਖਿਆ ਦਾ ਪਹਿਰਾ ਵਧਾ ਦਿੱਤਾ ਗਿਆ ਹੈ। ਲੁਧਿਆਣਾ ਵਿੱਚ ਵੀ ਥਾਂ-ਥਾਂ 'ਤੇ ਪੁਲਿਸ ਵੱਲੋਂ ਨਾਕੇ ਲਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਵੇਰਕਾ ਚੌਂਕ ਕੋਲ ਪੁਲਿਸ ਵੱਲੋਂ ਵੱਡਾ ਨਾਕਾ ਲਾ ਕੇ ਫਿਰੋਜ਼ਪੁਰ, ਜਗਰਾਉਂ ਅਤੇ ਮੁੱਲਾਂਪੁਰ ਤੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਹਰ ਸ਼ੱਕੀ ਤੋਂ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਹੈ।