ਨਾਭਾ : ਕੋਰੋਨਾ ਟੈਸਟ ਕਰਨ ਪੁੱਜੀ ਸਿਹਤ ਵਿਭਾਗ ਦੀ ਟੀਮ, ਡਰ ਕਾਰਨ ਬੰਦ ਹੋਇਆ ਬਜ਼ਾਰ
ਪਟਿਆਲਾ: ਪੰਜਾਬ 'ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਸਿਹਤ ਵਿਭਾਗ ਵੱਲੋਂ ਕੋਰੋਨਾ ਟੈਸਟਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਜਿਥੇ ਇੱਕ ਪਾਸੇ ਸਿਹਤ ਵਿਭਾਗ ਦੀ ਟੀਮ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਪ੍ਰੇਰਤ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਕੋਰੋਨਾ ਸਬੰਧੀ ਅਫਵਾਹਾਂ ਦੇ ਕਾਰਨ ਲੋਕਾਂ 'ਚ ਕਾਫੀ ਡਰ ਹੈ। ਅਜਿਹਾ ਹੀ ਮਾਮਲਾ ਨਾਭਾ ਵਿਖੇ ਪਟਿਆਲਾ ਗੇਟ ਬਜ਼ਾਰ ਨੇੜੇ ਵੇਖਣ ਨੂੰ ਮਿਲਿਆ। ਇਥੇ ਜਦੋਂ ਸਿਹਤ ਵਿਭਾਗ ਦੀ ਟੀਮ ਕੋਰੋਨਾ ਟੈਸਟ ਲਈ ਪੁੱਜੀ ਤਾਂ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਤੇ ਲੋਕ ਬਜ਼ਾਰ 'ਚੋਂ ਭੱਜ ਗਏ। ਮਹਿਜ ਕੁੱਝ ਮਿੰਟਾਂ ਵਿੱਚ ਹੀ ਪੂਰਾ ਬਜ਼ਾਰ ਖਾਲੀ ਹੋ ਗਿਆ। ਇਸ ਮੌਕੇ ਦੁਕਾਨਦਾਰਾਂ ਨੇ ਸਿਹਤ ਵਿਭਾਗ 'ਤੇ ਕਈ ਦੋਸ਼ ਲਾਏ। ਦੂਜੇ ਪਾਸੇ ਨਾਭਾ ਦੇ ਨਾਇਬ ਤਹਿਸੀਲਦਾਰ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਤੇ ਕੋਰੋਨਾ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ।