ਐਨ. ਐੱਚ. ਐੱਮ. ਦੇ ਸਿਹਤ ਮੁਲਾਜ਼ਮਾਂ ਵੱਲੋਂ ਹੜਤਾਲ - ਸਿਹਤ ਮੁਲਾਜ਼ਮਾਂ
ਮੁਕਤਸਰ: ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਕੋਰੋਨਾ ਨਾਲ ਇਸ ਲੜਾਈ 'ਚ ਸਿਹਤ ਮੁਲਾਜ਼ਮ ਸਭ ਤੋਂ ਅੱਗੇ ਹੋ ਕੇ ਲੜ ਰਹੇ ਹਨ। ਗਿੱਦੜਬਾਹਾ ਦੇ ਐਨ. ਐੱਚ. ਐੱਮ. ਦੇ ਸਮੂਹ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ। ਜਿਸ ਨਾਲ ਸਿਵਲ ਹਸਪਤਾਲ ਗਿੱਦੜਬਾਹਾ ਵਿਚ ਚੱਲ ਰਹੇ ਸਮੂਹ ਕੋਵਿਡ ਦੇ ਕੰਮਕਾਜ ਪ੍ਰਭਾਵਿਤ ਰਹੇ। ਐਨ. ਐੱਚ. ਐੱਮ. ਦੇ ਮੁਲਾਜ਼ਮ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 15ਸਾਲਾਂ ਤੋਂ ਕੰਟਰੈਕਟ ਤੇ ਬਹੁਤ ਘੱਟ ਤਨਖ਼ਾਹ ਵਿਚ ਕੰਮ ਕਰ ਰਹੇ ਹਾਂ। ਜਿਸ ਕਾਰਨ ਸਾਡਾ ਘਰ ਖਰਚ ਵੀ ਨਹੀਂ ਨਿਕਲ ਰਿਹਾ। ਉਨ੍ਹਾ ਕਿਹਾ ਸਾਨੂੰ ਰੈਗੂਲਰ ਪੇ ਸਕੇਲ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਅਸੀਂ ਰੈਗੂਲਰ ਮੁਲਾਜ਼ਮਾਂ ਵਾਂਗ ਹੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ। ਉਨ੍ਹਾ ਕਿਹਾ ਕਿ ਸਾਡੀ ਤਨਖਾਹ ਵਧਾਈ ਜਾਵੇ ਅਤੇ ਸਾਨੂੰ ਪੱਕਾ ਕੀਤਾ ਜਾਵੇ।