ਇਸ ਫ਼ੌਜੀ ਨੇ ਡਿਊਟੀ ਦੌਰਾਨ ਛੁੱਟੀ ਲੈ ਕੇ ਗੁਆਂਢੀਆਂ ਨਾਲ ਕੀਤੀ ਇਫ਼ਤਾਰ ਪਾਰਟੀ - muslim community
ਪਵਿੱਤਰ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ 'ਤੇ ਰੋਜ਼ਾ ਇਫ਼ਤਾਰ ਪਾਰਟੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਉੱਥੇ ਹੀ ਮਲੇਰਕੋਟਲਾ ਵਿੱਚ ਮੁਸ਼ਤਾਕ ਖ਼ਾਨ ਨਾਂਅ ਦਾ ਫ਼ੌਜੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਫ਼ੌਜ ਵਿੱਚ ਡਿਊਟੀ ਕਰ ਰਿਹਾ ਹੈ, ਤੇ ਹਰ ਸਾਲ ਦੀ ਤਰ੍ਹਾਂ ਰਮਜ਼ਾਨ ਦੇ ਮਹੀਨੇ ਵਿੱਚ ਆਪਣੇ ਘਰ ਆ ਕੇ ਗੁਆਂਢੀਆਂ ਨਾਲ ਰੋਜ਼ਾ ਇਫ਼ਤਾਰ ਕਰਦਾ ਹੈ। ਇਸ ਵਾਰ ਵੀ ਮੁਸਤਾਕ ਖ਼ਾਨ ਜੰਮੂ-ਕਸ਼ਮੀਰ ਦੇ ਬਾਰਡਰ ਇਲਾਕੇ 'ਚੋਂ ਡਿਊਟੀ ਦੌਰਾਨ ਛੁੱਟੀ ਲੈ ਕੇ ਪਰਤਿਆ ਤੇ ਗੁਆਂਢੀਆਂ ਨਾਲ ਮਿਲ ਕੇ ਇਫ਼ਤਾਰ ਪਾਰਟੀ ਕੀਤੀ।