ਫਰਾਂਸ ਦੇ ਰਾਸ਼ਟਰਪਤੀ ਖਿਲਾਫ ਮੁਸਲਿਮ ਭਾਈਚਾਰੇ ਨੇ ਕੀਤਾ ਰੋਸ ਮੁਜ਼ਾਹਰਾ
ਮਲੇਰਕੋਟਲਾ: ਫਰਾਂਸ ਦੇ ਰਾਸ਼ਟਰਪਤੀ ਨੇ ਮੁਸਲਿਮ ਭਾਈਚਾਰੇ ਉੱਤੇ ਇੱਕ ਵਿਵਾਦਤ ਟਿੱਪਣੀ ਕੀਤੀ ਹੈ ਜਿਸ ਦੇ ਵਿਰੋਧ ਵਿੱਚ ਮੁਸਲਮਾਨ ਮਲੇਰਕੋਟਲਾ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਨ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਨੂੰ ਵੱਡੇ ਅਹੁਦੇ ਉੱਤੇ ਰਹਿ ਕੇ ਮੁਸਲਿਮ ਲੋਕਾਂ ਉੱਤੇ ਅਜਿਹਾ ਵਿਵਾਦਤ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਫਰਾਂਸ ਸਾਰੇ ਹੀ ਪ੍ਰੋਡੈਕਟਾਂ ਦਾ ਬਾਈਕਾਟ ਕੀਤਾ ਹੈ ਅਤੇ ਜਦੋਂ ਤਕ ਫਰਾਂਸ ਦਾ ਰਾਸ਼ਟਰਪਤੀ ਦੇ ਪੂਰੀ ਦੁਨੀਆ ਦੇ ਮੁਸਲਿਮ ਲੋਕਾਂ ਦੀ ਮੁਆਫ਼ੀ ਨਹੀਂ ਮੰਗਦੇ ਤਦੋਂ ਤੱਕ ਇਹ ਪ੍ਰਦਰਸ਼ਨ ਸ਼ਿਖਰਾ ਉੱਤੇ ਚੱਲਦੇ ਰਹਿਣਗੇ।