ਏਕਤਾ ਦੀ ਮਿਸਾਲ ਦਿੰਦਾ ਮਸਲਿਮ ਭਾਈਚਾਰਾ ਦੇ ਰਿਹਾ ਭੁੱਖਿਆਂ ਨੂੰ ਖਾਣਾ - ਮਸਲਿਮ ਭਾਈਤਾਰਾ ਦੇ ਰਿਹਾ ਭੁੱਖਿਆਂ ਨੂੰ ਖਾਣਾ
ਚੰਡੀਗੜ੍ਹ: ਦੇਸ਼ ਭਰ ਵਿੱਚ ਲੱਗੇ ਲੌਕਡਾਊਨ ਕਾਰਨ ਹਰ ਗਰੀਬ ਵਰਗ ਕਰਫਿਊ ਕਾਰਨ ਸਾਹਮਣੇ ਆ ਰਹੀਆਂ ਮੁਸੀਬਤਾਂ ਨਾਲ ਜੂਝ ਰਿਹਾ ਹੈ। ਇਸੇ ਦੇ ਮੱਦੇਨਜ਼ਰ ਕਈ ਸਮਾਜ ਸੇਵੀ ਸੰਸਥਾਵਾਂ ਇਨ੍ਹਾਂ ਭੁੱਖਿਆਂ ਦਾ ਢਿੱਡ ਭਰਨ ਲਈ ਇਨ੍ਹਾਂ ਤੱਕ ਖਾਣਾ ਮੁਹੱਈਆ ਕਰਵਾ ਰਹੀ ਹੈ। ਇਸੇ ਤਹਿਤ ਚੰਡੀਗੜ੍ਹ ਦੇ ਰਾਮ ਦਰਬਾਰ ਇਲਾਕੇ ਦੀ ਮਸਜਿਦ ਵਿੱਚ ਟ੍ਰਾਈਸਿਟੀ ਮੁਸਲਿਮ ਵੈਲਫੇਅਰ ਐਸੋਸੀਏਸ਼ਨ ਦੇ ਰੋਜ਼ਾਨਾ 1500 ਚੋਂ 1600 ਵਿਅਕਤੀਆਂ ਨੂੰ ਖਾਣਾ ਮੁਹੱਈਆ ਕਰਵਾ ਰਹੀ ਹੈ। ਟ੍ਰਾਈਸਿਟੀ ਮੁਸਲਿਮ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਾਜੀ ਖ਼ੁਰਸ਼ੀਦ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਟਾਈਮਾਂ ਦਾ ਖਾਣਾ ਬਣਾ ਕੇ ਵੱਖ-ਵੱਖ ਥਾਵਾਂ 'ਤੇ ਦੇ ਰਹੀਆਂ ਹਨ।