ਈਦਗਾਹ ਦੀ ਬਜਾਏ ਮੁਸਲਿਮ ਭਾਈਚਾਰੇ ਨੇ ਘਰਾਂ 'ਚ ਮਨਾਈ ਈਦ
ਬਰਨਾਲਾ: ਮੁਸਲਮਾਨ ਭਾਈਚਾਰੇ ਵਲੋਂ ਅੱਜ ਈਦ ਦਾ ਪਵਿੱਤਰ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਕੋਰੋਨਾ ਵਾਇਰਸ ਦੇ ਚੱਲਦਿਆਂ ਭਾਈਚਾਰੇ ਦੇ ਲੋਕਾਂ ਨੇ ਇਸ ਵਾਰ ਇਹ ਤਿਉਹਾਰ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ ਘਰਾਂ ਵਿੱਚ ਹੀ ਮਨਾਇਆ। ਇਸ ਵਾਰ ਈਦ ਦੀ ਨਮਾਜ਼ ਮਸਜਿਦਾਂ ਦੀ ਬਜਾਏ ਘਰਾਂ ਵਿਚ ਹੀ ਅਦਾ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਵਾਰ ਈਦ ਮਸਜਿਦ ਦੀ ਬਜਾਏ ਘਰਾਂ ਵਿੱਚ ਸ਼ੋਸ਼ਲ ਡਿਸਟੈਂਸ ਰੱਖ ਕੇ ਮਨਾਈ ਗਈ ਹੈ। ਇੱਕ ਮਹੀਨਾ ਰੋਜ਼ੇ ਰੱਖੇ ਗਏ ਅਤੇ ਇਸ ਦੌਰਾਨ ਅੱਲਾ ਤੋਂ ਇਹੀ ਦੁਆ ਮੰਗੀ ਹੈ ਕਿ ਦੁਨੀਆਂ ਪੱਧਰ 'ਤੇ ਛਾਈ ਇਸ ਮਹਾਮਾਰੀ ਤੋਂ ਜਲਦ ਛੁਟਕਾਰਾ ਮਿਲ ਸਕੇ।