550ਵੇਂ ਪ੍ਰਕਾਸ਼ ਪੁਰਬ ਮੌਕੇ ਮਿਊਜ਼ਿਕ ਇੰਡਸਟਰੀ ਦਾ ਅਹਿਮ ਉਪਰਾਲਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪੂਰੀ ਦੁਨੀਆਂ ਵਿੱਚ ਜੋਰਾਂ ਸ਼ੋਰਾਂ ਤੇ ਬੜੀ ਹੀ ਸ਼ਰਧਾ ਭਾਵਨਾ ਨਾਲ ਤਿਆਰੀਆਂ ਚਲ ਰਹੀਆਂ ਹਨ। ਉੱਥੇ ਹੀ ਮਿਊਜ਼ਿਕ ਇੰਡਸਟਰੀ ਵੱਲੋਂ ਵੀ ਗੁਰੂ ਨਾਨਕ ਦੇਵ ਜੀ ਪ੍ਰਤੀ ਆਪਣੀ ਸ਼ਰਧਾ ਵਿਖਾਉਂਦਿਆਂ ਹੋਇਆਂ ਇੱਕ 'ਸਤਿਗੁਰ ਨਾਨਕ ਆਏ ਨੇ' ਗੀਤ ਰਾਹੀਂ ਛੋਟੀ ਜਿਹੀ ਪੇਸ਼ਕਸ਼ ਦਿੱਤੀ ਗਈ ਹੈ। ਇਸ ਗੀਤ ਨੂੰ ਹਰਸ਼ਦੀਪ ਕੌਰ, ਜਸਪਿੰਦਰ ਨਰੁਲਾ, ਕਪਿਲ ਸ਼ਰਮਾ ਤੇ ਬਾਲੀਵੁੱਡ ਦੇ ਕਈ ਨਾਮਵਰ ਗਾਇਕਾਂ ਨੇ ਆਪਣੀ ਮਿੱਠੀ ਆਵਾਜ਼ ਰਾਹੀਂ ਪੇਸ਼ ਕੀਤਾ। ਮਿਊਜ਼ਿਕ ਇੰਜਸਟਰੀ ਵੱਲੋਂ ਗੁਰੂ ਨਾਨਕ ਜੀ ਨੂੰ ਸਮਰਪਿਤ ਕੀਤੀ ਪੇਸ਼ਕਸ਼ ਕਾਫ਼ੀ ਸ਼ਲਾਘਾਯੋਗ ਹੈ।