ਹੁਸ਼ਿਆਰਪੁਰ ਦੇ ਇੱਕ ਘਰ 'ਚੋਂ ਮਿਲੀ ਲਾਸ਼, ਕਤਲ ਦਾ ਖ਼ਦਸ਼ਾ - ਵਕੀਲ ਦਾ ਕਤਲ
ਹੁਸ਼ਿਆਰਪੁਰ: ਪਿੰਡ ਹਰਗੜ ਵਿੱਚ ਵਕੀਲ ਮਲਕੀਤ ਸਿੰਘ (65) ਰਿਆੜ ਦੀ ਲਾਸ਼ ਉਸ ਦੇ ਹੀ ਘਰ ਵਿੱਚ ਹੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਲਕੀਤ ਸਿੰਘ ਘਰ ਵਿਚ ਇਕੱਲਾ ਰਹਿੰਦਾ ਸੀ ਤੇ ਉਸ ਦੇ 2 ਪੁੱਤਰ ਹਨ, ਜੋ ਬਾਹਰ ਪੜ੍ਹਦੇ ਹਨ। ਪੁਲਿਸ ਵੱਲੋਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।