ਅਜਨਾਲਾ ਦੇ ਪਿੰਡ ਬਲੜਵਾਲ 'ਚ ਸਾਬਕਾ ਸਰਪੰਚ ਦਾ ਕਤਲ - ਮ੍ਰਿਤਕ ਸਾਬਕਾ ਸਰਪੰਚ ਮੋਰ ਸਿੰਘ
ਅਜਨਾਲਾ: ਸਰਹੱਦੀ ਪਿੰਡ ਬਲੜਵਾਲ ਤੋਂ ਸਾਬਕਾ ਸਰਪੰਚ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕੀ ਮ੍ਰਿਤਕ ਸਾਬਕਾ ਸਰਪੰਚ ਮੋਰ ਸਿੰਘ ਆਪਣੇ ਸਾਲੇਹਾਰ ਦੇ ਘਰ ਮਿਲਣ ਗਿਆ ਸੀ। ਇਸ ਤੋਂ ਬਾਅਦ ਪਰਿਵਾਰਕ ਮੈਬਰਾਂ ਨੂੰ ਫੋਨ ਆਇਆ ਕਿ ਮੋਰ ਸਿੰਘ ਦੀ ਸਹਿਤ ਠੀਕ ਨਹੀਂ ਹੈ ਤੇ ਜਦੋਂ ਪਰਿਵਾਰ ਵਾਲੇ ਮੌਕੇ ‘ਤੇ ਪਹੁੰਚੇ ਤਾਂ ਉਸ ਦੇ ਸਾਲੇਹਾਰ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਗੇਟ ਖੋਲ੍ਹਿਆ ਤਾਂ ਘਰ ਦੇ ਅੰਦਰ ਮੋਰ ਸਿੰਘ ਦੀ ਲਾਸ਼ ਪਈ ਸੀ ਤੇ ਮੌਜੂਦਾ ਕਾਂਗਰਸੀ ਸਰਪੰਚ ਬਿੱਟਾ ਸਿੰਘ ਤੇ ਪਨੂੰ ਸਿੰਘ ਵੀ ਲਾਸ਼ ਦੇ ਨੇੜੇ ਸਨ। ਉਨ੍ਹਾਂ ਕਿਹਾ ਕਿ ਦੋਵੇਂ ਕਾਂਗਰਸੀ ਸਰਪੰਚਾਂ ਵਿਚਕਾਰ ਚੋਣਾਂ ਨੂੰ ਲੈ ਕੇ ਵਿਵਾਦ ਸੀ ਜਿਸ ਕਾਰਨ ਦੋਵੇ ਮੌਜ਼ੂਦਾ ਸਰਪੰਚ ਤੇ ਸਾਲੇਹਾਰ ਸ਼ਿੰਦੀ ਨੇ ਆਪਣੇ ਮੁੰਡੇ ਨਾਲ ਮਿਲ ਕੇ ਮੋਰ ਸਿੰਘ ਨੂੰ ਮਾਰ ਦਿੱਤਾ ਤੇ ਉਸ ਦੇ ਕੱਪੜੇ ਬਦਲ ਦਿੱਤੇ ਗਏ। ਇਸ ਸਬੰਧੀ ਥਾਣਾ ਅਜਨਾਲਾ ਦੇ ਇੰਚਾਰਜ ਸਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।