ਪੈਸਿਆਂ ਖ਼ਾਤਰ ਮਾਰਿਆ ਨੌਜਵਾਨ, ਚੜ੍ਹਿਆ ਪੁਲਿਸ ਦੇ ਅੜਿੱਕੇ - amritsar news
ਕਾਲੇ ਘੰਣੂਪੁਰ 'ਚ ਰਹਿਣ ਵਾਲੇ ਰਛਪਾਲ ਸਿੰਘ ਲਾਡੀ ਦੀ ਹੱਤਿਆ ਵਿੱਚ ਨਾਮਜ਼ਦ ਲਲਿਤ ਸ਼ਰਮਾ ਨੂੰ ਪੁਲਿਸ ਨੇ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਲਲਿਤ ਪੁਲਿਸ ਨੂੰ ਚਕਮਾ ਦੇ ਦਿੱਲੀ ਫ਼ਰਾਰ ਹੋਣ ਜਾ ਰਿਹਾ ਸੀ। ਫਿਲਹਾਲ ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਏਸੀਪੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਵੀਰਵਾਰ ਨੂੰ ਲਲਿਤ ਸ਼ਰਮਾ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਜਾਣਕਾਰੀ ਮੁਤਾਬਕ ਉਸ ਦੇ ਖ਼ਿਲਾਫ਼ ਐਕਸਾਈਜ ਐਕਟ ਦੇ ਪੰਜ ਮੁਕਦਮੇ ਦਰਜ਼ ਹਨ।