ਗੂੰਗੇ ਬੋਲੇ ਵਿਅਕਤੀ ਨੇ ਸਾਥੀ ਨਾਲ ਮਿਲੀ ਕੇ ਕੀਤੇ ਸੀ ਕਤਲ
ਅੰਮ੍ਰਿਤਸਰ: ਸ਼ਹਿਰ ‘ਚ ਲਾਅ ਐਂਡ ਆਰਡਰ (Law and order) ਦੀ ਸਥਿਤੀ ਇੰਨੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਕਿ ਲੋਕ ਲੁੱਟਾਂ ਖੋਹਾਂ ਕਰਨ ਲੱਗਿਆ ਅਤੇ ਕਿਸੇ ਦਾ ਕਤਲ (murder) ਕਰਨ ਲੱਗਿਆਂ ਜ਼ਰਾ ਵੀ ਨਹੀਂ ਸੋਚਦੇ ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ (Amritsar) ‘ਚ ਕੁਝ ਦਿਨ ਪਹਿਲਾਂ ਸਾਹਮਣੇ ਆਇਆ ਸੀ, ਜਿੱਥੇ ਰਾਤ ਦੇ ਸਮੇਂ ਰੈਸਟੋਰੈਂਟ ਤੋਂ ਛੁੱਟੀ ਕਰਕੇ ਆ ਰਹੇ ਵੇਟਰ ਨੂੰ 2 ਨੌਜਵਾਨਾਂ ਵੱਲੋਂ ਲੁੱਟ ਦੀ ਨੀਅਤ ਨਾਲ ਉਸ ਦਾ ਕਤਲ (murder) ਕਰ ਦਿੱਤਾ। ਪੁਲਿਸ ਨੇ ਘਟਨਾ ਦੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਅਦਾਲਤ (Court) ਵਿੱਚ ਪੇਸ਼ ਕਰਕੇ ਰਿਮਾਂਡ (Remand) ਹਾਸਲ ਕੀਤਾ ਜਾਵੇਗਾ ਅਤੇ ਉਸ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ।