ਕੋਵਿਡ-19: ਜ਼ੀਰਕਪੁਰ ਦੇ ਢਕੋਲੀ 'ਚ ਮਿਊਂਸੀਪਲ ਕੌਂਸਲ ਨੇ ਚਲਾਈ ਸੈਨੇਟਾਈਜ਼ਰ ਡਰਾਈਵ - coronavirus
ਜ਼ੀਰਕਪੁਰ ਦੇ ਢਕੋਲੀ ਵਿੱਚ ਮਿਊਂਸੀਪਲ ਕੌਂਸਲ ਨੇ ਸੈਨੇਟਾਈਜ਼ਰ ਡਰਾਈਵ ਚਲਾਈ ਹੈ। ਦੱਸ ਦੇਈਏ ਕਿ ਮਿਊਂਸੀਪਲ ਕੌਂਸਲ ਨੇ ਵਾਰਡ ਨੰਬਰ 10 ਵਿੱਚ ਹਰ ਗਲੀ, ਹਰ ਮੁਹੱਲੇ ਅਤੇ ਖੜ੍ਹੀਆਂ ਕਾਰਾਂ ਨੂੰ ਵੀ ਸੈਨੇਟਾਈਜ਼ ਕੀਤਾ ਹੈ। ਇਸ ਮੌਕੇ ਪਾਰਸ਼ਦ ਏਕਤਾ ਨਾਗਪਾਲ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਇਹ ਤੀਜੀ ਵਾਰ ਆਪਣੇ ਵਾਰਡ ਵਿੱਚ ਸੈਨੇਟਾਈਜ਼ ਕਰ ਰਹੇ ਹਾਂ ਤਾਂ ਜੋ ਲੋਕ ਕੋਰੋਨਾ ਵਾਇਰਸ ਤੋਂ ਬੱਚ ਸਕਣ। ਉਨ੍ਹਾਂ ਦੱਸਿਆ ਕਿ ਵਾਰਡ ਦੀ ਹਰ ਗਲੀ ਹਰ ਘਰ ਦੇ ਬਰਾਮਦੇ ਨੂੰ ਤੇ ਘਰ ਦੇ ਬਾਹਰ ਖੜ੍ਹੀ ਹਰ ਗੱਡੀ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।